ਇਸ ਅਦਾਕਾਰਾ ਨਾਲ ਹੋਏ ਸ਼ੋਸ਼ਣ ਨੇ ਉਸ ਨੂੰ ਅੰਦਰ ਤੱਕ ਦਿੱਤਾ ਸੀ ਹਿਲਾ, 'ਸ਼ੋਸ਼ਣ ਦੀ ਇੱਕ ਘਟਨਾ ਨੇ ਬਦਲ ਦਿੱਤੀ ਜ਼ਿੰਦਗੀ'

Reported by: PTC Punjabi Desk | Edited by: Shaminder  |  May 03rd 2019 11:33 AM |  Updated: May 03rd 2019 11:33 AM

ਇਸ ਅਦਾਕਾਰਾ ਨਾਲ ਹੋਏ ਸ਼ੋਸ਼ਣ ਨੇ ਉਸ ਨੂੰ ਅੰਦਰ ਤੱਕ ਦਿੱਤਾ ਸੀ ਹਿਲਾ, 'ਸ਼ੋਸ਼ਣ ਦੀ ਇੱਕ ਘਟਨਾ ਨੇ ਬਦਲ ਦਿੱਤੀ ਜ਼ਿੰਦਗੀ'

ਤਨੁਸ਼੍ਰੀ ਦੱਤਾ  ਜੀ ਹਾਂ ਬਾਲੀਵੁੱਡ 'ਚ ਮੀ ਟੂ ਮੁਹਿੰਮ ਚਲਾਉਣ ਵਾਲੀ ਅਦਾਕਾਰਾ ਨੇ ਦਸ ਸਾਲ ਪਹਿਲਾਂ ਖੁਦ ਨਾਲ ਹੋਏ ਸ਼ੋਸ਼ਣ 'ਤੇ ਇੱਕ ਨਿੱਜੀ ਅਖ਼ਬਾਰ ਦੇ ਨੁਮਇੰਦਿਆਂ ਨਾਲ ਗੱਲਬਾਤ ਕੀਤੀ ।ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੇ ਨਾਲ ਹੋਈ ਜ਼ਿਆਦਤੀ ਬਾਰੇ ਗੱਲਬਾਤ ਕੀਤੀ । ਤਨੁਸ਼੍ਰੀ ਦੱਤਾ ਨੇ ਕਿਹਾ ਕਿ 'ਸ਼ੋਸ਼ਣ ਦੀ ਇੱਕ ਘਟਨਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਅਤੇ ਮੇਰੇ ਉਤਸ਼ਾਹ ਨੂੰ ਮਾਰ ਦਿੱਤਾ ਸੀ ।

ਹੋਰ ਵੇਖੋ :ਤਨੁਸ਼੍ਰੀ ਦੱਤਾ ਨੇ ਰਾਖੀ ਸਾਵੰਤ ਦੇ ਬਿਆਨਾਂ ਤੋਂ ਪਰੇਸ਼ਾਨ ਹੋ ਕੇ ਮਾਣਹਾਨੀ ਦਾ ਕੇਸ ਕਰਵਾਇਆ ਦਰਜ

actress tanushree dutta talking about harassment के लिए इमेज परिणाम

ਮੈਂ ਚੌਵੀ ਘੰਟੇ ਕੈਮਰੇ ਸਾਹਮਣੇ ਰਹਿਣਾ ਪਸੰਦ ਕਰਦੀ ਸੀ ,ਮੈਨੂੰ ਐਕਟਿੰਗ ਤੋਂ ਲੈ ਕੇ ਆਈਟਮ ਸੌਂਗ ਤੱਕ ਸਭ ਕੁਝ ਪਸੰਦ ਸੀ । ਇੱਕ ਫ਼ਿਲਮ ਸਟਾਰ ਹੋਣ ਕਰਕੇ ਹਾਈ ਵੋਲਟੇਜ ਲਾਈਫ਼ ਮੈਨੂੰ ਹਮੇਸ਼ਾ ਆਪਣੇ ਵੱਲ ਖਿੱਚਦੀ ਸੀ ਪਰ ਦਸ ਸਾਲ ਪਹਿਲਾਂ ਹੋਈ ਇੱਕ ਸ਼ੋਸ਼ਣ ਦੀ ਘਟਨਾ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਸੀ । ਮੈਨੂੰ ਏਨਾ ਡਰਾ ਦਿੱਤਾ ਕਿ ਮੇਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ।

actress tanushree dutta talking about harassment के लिए इमेज परिणाम

ਬਾਲੀਵੁੱਡ ਨੇ ਆਪਣੀ ਨੈਗਟਿਵਿਟੀ ਨਾਲ ਮੇਰੇ ਅੰਦਰ ਦੇ ਉਤਸ਼ਾਹ ਨੂੰ ਮਾਰ ਦਿੱਤੀ'। ਮੀਡੀਆ ਰਿਪੋਰਟਸ ਮੁਤਾਬਿਕ ਤਨੁਸ਼੍ਰੀ ਦੱਤਾ ਦਾ ਕਹਿਣਾ ਹੈ ਕਿ ਉੁਹ ਐਕਟਿੰਗ ਅਤੇ ਡਾਂਸ ਨੂੰ ਬਹੁਤ ਮਿਸ ਕਰਦੀ ਹੈ । ਬਾਲੀਵੁੱਡ 'ਚ ਵਾਪਸੀ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਇਸ ਤਰ੍ਹਾਂ ਦਾ ਕੁਝ ਪਲਾਨ ਨਹੀਂ ਕੀਤਾ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network