ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਸੀਮੇਂਟ ਦੇ ਨਾਲ ਕੀਤੀ ਜਾ ਰਹੀ ਪੱਕੀ ਬੈਰੀਕੈਟਿੰਗ, ਅਦਾਕਾਰਾ ਸਵਰਾ ਭਾਸਕਰ ਨੇ ਦਿੱਤਾ ਰਿਐਕਸ਼ਨ

Reported by: PTC Punjabi Desk | Edited by: Shaminder  |  February 02nd 2021 02:07 PM |  Updated: February 02nd 2021 02:07 PM

ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਸੀਮੇਂਟ ਦੇ ਨਾਲ ਕੀਤੀ ਜਾ ਰਹੀ ਪੱਕੀ ਬੈਰੀਕੈਟਿੰਗ, ਅਦਾਕਾਰਾ ਸਵਰਾ ਭਾਸਕਰ ਨੇ ਦਿੱਤਾ ਰਿਐਕਸ਼ਨ

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਹੈ । ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਨੂੰ ਰੋਕਣ ਲਈ ਸਰਕਾਰ ਕਈ ਕੋਸ਼ਿਸ਼ਾਂ ਕਰ ਰਹੀ ਹੈ । ਇਸ ਦੇ ਨਾਲ ਹੀ ਲੋਹੇ ਦੀਆਂ ਕਿੱਲਾਂ ਦੇ ਨਾਲ ਸੀਮੇਂਟ ਪਾ ਕੇ ਮਜ਼ਬੂਤ ਬੈਰੀਕੇਡਿੰਗ ਕੀਤੀ ਗਈ ਹੈ । ਇਸ ਦੇ ਨਾਲ ਹੀ ਬਾਰਡਰਾਂ ‘ਤੇ ਕਿਲੇ੍ਹਬੰਦੀ ਕੀਤੀ ਗਈ ਹੈ ।

swara bhaskar

ਪੁਲਿਸ ਕਿਸਾਨ ਅੰਦੋਲਨ ਨੂੰ ਲੈ ਕੇ ਅਜਿਹੇ ਕਦਮ ਉਠਾਏ ਜਾ ਰਹੇ ਹਨ । ਸਰਕਾਰ ਦੇ ਇਸ ਰਵਈਏ ਦੀ ਬਾਲੀਵੁੱਡ ਕਲਾਕਾਰਾਂ ਵੱਲੋਂ ਵੀ ਨਿਖੇਧੀ ਕੀਤੀ ਜਾ ਰਹੀ ਹੈ । ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਗਾਇਕ ਜੈਜ਼ੀ-ਬੀ ਨੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਦਾ ਕੀਤਾ ਸਮਰਥਨ, ਕਿਸਾਨ ਜੱਥੇਬੰਦੀਆਂ ਨੂੰ ਕੀਤੀ ਖ਼ਾਸ ਅਪੀਲ

swara

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸਬਕਾ ਸਾਥ, ਸਬਕਾ ਵਿਕਾਸ …ਹੋ ਗਿਆ ।

Farmers

 

ਇਸ ਤਰ੍ਹਾਂ ਉਨ੍ਹਾਂ ਨੇ ਮੋਦੀ ਸਰਕਾਰ ਤੇ ਤੰਜ਼ ਕੱਸਿਆ ਹੈ । ਸਵਰਾ ਦੇ ਇਸ ਟਵੀਟ ‘ਤੇ ਖੂਬ ਰਿਐਕਸ਼ਨ ਆ ਰਹੇ ਹਨ ਅਤੇ ਇਸ ‘ਤੇ ਲੋਕਾਂ ਵੱਲੋਂ ਖੂਬ ਕਮੈਂਟਸ ਵੀ ਕੀਤੇ ਜਾ ਰਹੇ ਹਨ ।

https://twitter.com/ReallySwara/status/1356264336453472265


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network