ਖੇਤੀ ਬਿੱਲ ਵਾਪਸ ਲਏ ਜਾਣ ‘ਤੇ ਸਿਰ ‘ਤੇ ਗਲਾਸ ਰੱਖ ਕੇ ਅਦਾਕਾਰਾ ਸਵਰਾ ਭਾਸਕਰ ਨੇ ਮਨਾਇਆ ਜਸ਼ਨ
ਬੀਤੇ ਦਿਨੀਂ ਪੀ ਐੱਮ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦਾ ਐਲਾਨ ਕਰ ਦਿੱਤਾ । ਜਿਸ ਤੋਂ ਬਾਅਦ ਜਿੱਥੇ ਪੰਜਾਬ ‘ਚ ਕਿਸਾਨਾਂ ਨੇ ਜਸ਼ਨ ਮਨਾਏ । ਉੱਥੇ ਹੀ ਪੰਜਾਬੀ ਸਿਤਾਰਿਆਂ ਨੇ ਵੀ ਪਟਾਕੇ ਚਲਾ ਕੇ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ । ਇਸ ਤੋਂ ਇਲਾਵਾ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ । ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ (Swara Bhaskar) ਦਾ ਵੀ ਇੱਕ ਵੀਡੀਓ ਵਾਇਰਲ (Video )ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਸਿਰ ‘ਤੇ ਡਰਿੰਕ ਵਾਲਾ ਗਿਲਾਸ ਰੱਖ ਕੇ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ‘ਤੇ ਖੁਸ਼ੀ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ ।
image From instagram
ਹੋਰ ਪੜ੍ਹੋ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਗੁਰਮੀਤ ਬਾਵਾ ਦੇ ਸਸਕਾਰ ’ਤੇ ਪਹੁੰਚ ਕੇ ਦਿੱਤੀ ਸ਼ਰਧਾਂਜਲੀ
ਇਸ ਦੇ ਨਾਲ ਹੀ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਪਾਰਟੀ ਟਰਿਕ, ਮੈਨੂੰ ਇਹ ਆਪਣੇ ਪਿਤਾ ਤੋਂ ਮਿਲਿਆ ਹੈ । 19 ਨਵੰਬਰ ਨੂੰ ਜਦੋਂ ਪੀਐੱਮ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਸੈਲੀਬ੍ਰੇਸ਼ਨ ਤਾਂ ਬਣਦਾ ਹੈ’।
ਇਸ ਵੀਡੀਓ ਨੂੰ ਅਦਾਕਾਰਾ ਵੱਲੋਂ ਸ਼ੇਅਰ ਕੀਤੇ ਜਾਣ ਤੋਂ ਬਾਅਦ ਖੂਬ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ । ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਬੀਤੇ ਦਿਨੀਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦਾ ਐਲਾਨ ਕੀਤਾ ਸੀ । ਪਰ ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਉਦੋਂ ਹੀ ਸਰਹੱਦਾਂ ਤੋਂ ਵਾਪਸ ਆਪਣੇ ਘਰਾਂ ਨੂੰ ਜਾਣਗੇ ਜਦੋਂ ਇਹ ਤਿੰਨੋਂ ਖੇਤੀ ਕਾਨੂੰਨ ਸੰਸਦ ‘ਚ ਰੱਦ ਹੋਣਗੇ ।
View this post on Instagram