ਫ਼ਿਲਮਾਂ 'ਚ ਬਿਹਤਰੀਨ ਕਿਰਦਾਰਾਂ ਲਈ ਜਾਣੀ ਜਾਂਦੀ ਸਿਮੀ ਚਾਹਲ ਇਸ ਸਖ਼ਸ਼ ਤੋਂ ਸਿੱਖਦੀ ਹੈ ਸਾਰੀਆਂ ਚੰਗੀਆਂ ਗੱਲਾਂ
ਸਿਮੀ ਚਾਹਲ ਪੰਜਾਬੀ ਇੰਡਸਟਰੀ ਦੀ ਅਜਿਹੀ ਅਦਾਕਾਰਾ ਜਿਸ ਨੇ ਬਹੁਤ ਥੋੜੇ ਸਮੇਂ 'ਚ ਆਪਣੀ ਕਲਾਕਾਰੀ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਅਤੇ ਅੱਜ ਪੰਜਾਬੀ ਅਦਾਕਾਰਾਵਾਂ ਦੀ ਕਤਾਰ 'ਚ ਮੂਹਰਲੇ ਸਥਾਨ 'ਤੇ ਆ ਗਈ ਹੈ।ਲਗਾਤਾਰ ਹਿੱਟ ਫ਼ਿਲਮਾਂ 'ਚ ਨਜ਼ਰ ਆ ਰਹੀ ਸਿਮੀ ਚਾਹਲ ਪਿਛਲੇ ਦਿਨੀਂ ਆਪਣੀ ਨਵੀਂ ਫ਼ਿਲਮ ਚੱਲ ਮੇਰਾ ਪੁੱਤ ਬਾਰੇ ਗੱਲਾਂ ਬਾਤਾਂ ਕਰਨ ਪੀਟੀਸੀ ਦੇ ਵਿਹੜੇ ਆਈ ਜਿੱਥੇ ਉਹਨਾਂ ਫ਼ਿਲਮ ਬਾਰੇ 'ਤੇ ਆਪਣੀ ਜ਼ਿੰਦਗੀ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਹਨ।
ਮਿੱਠਾ ਖਾਣ ਦਾ ਸ਼ੌਂਕ ਰੱਖਣ ਵਾਲੀ ਸਿਮੀ ਚਾਹਲ ਬੜੇ ਹੀ ਚੁਲਬੁਲੇ ਸੁਭਾਅ ਦੇ ਮਾਲਿਕ ਹਨ। ਇੱਕ ਕਲਾਕਾਰ ਲਈ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਉਹਨਾਂ ਦੇ ਨਾਮ ਤੋਂ ਨਹੀਂ ਸਗੋਂ ਕੰਮ ਤੋਂ ਪਹਿਚਾਣ ਮਿਲਦੀ ਹੈ। ਸਿਮੀ ਚਾਹਲ ਨਾਲ ਵੀ ਅਕਸਰ ਅਜਿਹਾ ਹੀ ਹੁੰਦਾ ਹੈ। ਉਹਨਾਂ ਨੂੰ ਫੈਨਸ ਅਸਲ ਨਾਮ ਨਾਲ ਘੱਟ ਸਗੋਂ ਫ਼ਿਲਮੀ ਕਿਰਦਾਰਾਂ ਦੇ ਨਾਮ ਨਾਲ ਵੱਧ ਬੁਲਾਉਂਦੇ ਹਨ। ਲੋਕ ਸਿਮੀ ਨੂੰ ਜ਼ਿਆਦਾਤਰ ਪੱਕੋ, ਗੁੱਡੀ, ਜਾਂ ਮਿਸ਼ਰੀ ਦਾ ਨਾਮ ਲੈ ਕੇ ਬੁਲਾਉਂਦੇ ਹਨ ਜਿਹੜਾ ਉਹਨਾਂ ਨੂੰ ਬਹੁਤ ਖੁਸ਼ੀ ਦਿੰਦਾ ਹੈ।
ਹੋਰ ਵੇਖੋ : ਪ੍ਰੀਤੀ ਸਪਰੂ ਦੀ ਨਿਰਦੇਸ਼ਕ ਦੇ ਤੌਰ 'ਤੇ ਡੈਬਿਊ ਫ਼ਿਲਮ 'ਚ ਗਾਇਕ ਅਖਿਲ ਵੀ ਕਰਨਗੇ ਫ਼ਿਲਮੀ ਦੁਨੀਆਂ 'ਚ ਐਂਟਰੀ
View this post on Instagram
ਪੰਜਾਬੀ ਇੰਡਸਟਰੀ ਦੇ ਵੱਡੇ ਕਲਾਕਾਰਾਂ ਬਾਰੇ ਆਪਣੀ ਰਾਏ ਰੱਖਦੇ ਹੋਏ ਸਿਮੀ ਚਾਹਲ ਦਾ ਕਹਿਣਾ ਹੈ ਕਿ ਉਹਨਾਂ ਜਿੰਨੀਆਂ ਵੀ ਇਹ ਚੰਗੀਆਂ ਆਦਤਾਂ ਜਾਂ ਗੱਲਾਂ ਹਨ ਇਹ ਸਭ ਉਹਨਾਂ ਨੂੰ ਮਾਂ ਤੋਂ ਮਿਲੀਆਂ ਹਨ। ਪੰਜਾਬੀ ਇੰਡਸਟਰੀ 'ਚ ਫੀਮੇਲ ਅਦਾਕਾਰਾਵਾਂ ਦੀ ਭੂਮਿਕਾ ਲਈ ਸਿਮੀ ਦਾ ਮੰਨਣਾ ਹੈ ਕਿ ਹੁਣ ਪੰਜਾਬੀ ਫ਼ਿਲਮਾਂ 'ਚ ਮਹਿਲਾਵਾਂ ਨੂੰ ਮੁੱਖ ਰੱਖਦੀਆਂ ਫ਼ਿਲਮਾਂ ਬਣ ਰਹੀਆਂ ਹਨ ਜਿਹੜੀ ਕਿ ਚੰਗੀ ਗੱਲ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸਿਮੀ ਦਾ ਕਹਿਣਾ ਹੈ ਕਿ ਬਹੁਤ ਜਲਦ ਰਿਧਮ ਬੋਆਏਜ਼ ਨਾਲ ਹੀ ਕੁਝ ਸਮੇਂ ਬਾਅਦ ਇੱਕ ਹੋਰ ਸਰਪ੍ਰਾਈਜ਼ ਦਰਸ਼ਕਾਂ ਨੂੰ ਦੇਣ ਵਾਲੇ ਹਨ।