ਐਕਟਰੈੱਸ ਸ਼ਿਲਪਾ ਸ਼ੈੱਟੀ ਨੇ ਬਰਥਡੇਅ ਸੈਲੀਬ੍ਰੇਸ਼ਨ ਦੀ ਛੋਟੀ ਜਿਹੀ ਝਲਕ ਸਾਂਝੀ ਕਰਕੇ ਫੈਨਜ਼ ਦਾ ਕੀਤਾ ਧੰਨਵਾਦ, ਦੋ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ
ਬਾਲੀਵੁੱਡ ਜਗਤ ਦੀ ਸੁਪਰ ਫਿੱਟ ਮੰਮੀ ਯਾਨੀਕਿ ਸ਼ਿਲਪਾ ਸ਼ੈੱਟੀ ਜਿਨ੍ਹਾਂ ਨੇ ਬੀਤੇ ਦਿਨੀਂ ਆਪਣਾ 46ਵਾਂ ਬਰਥਡੇਅ ਸੈਲੀਬ੍ਰੇਟ ਕੀਤਾ । ਸੋਸ਼ਲ ਮੀਡੀਆ ਉੱਤੇ ਵੀ ਪ੍ਰਸ਼ੰਸਕਾਂ ਤੇ ਸਾਥੀ ਕਲਾਕਾਰਾਂ ਨੇ ਪੋਸਟ ਪਾ ਕੇ ਸ਼ਿਲਪਾ ਸ਼ੈੱਟੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ। ਜਿਸ ਦੇ ਚੱਲਦੇ ਸ਼ਿਲਪਾ ਸ਼ੈੱਟੀ ਨੇ ਇੱਕ ਛੋਟੀ ਜਿਹੀ ਵੀਡੀਓ ਕਲਿਪ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।
image source-instagram
ਹੋਰ ਪੜ੍ਹੋ : ਜੈ ਭਾਨੁਸ਼ਾਲੀ ਅਤੇ ਮਾਹੀ ਵਿੱਜ ਨੇ ਬਣਾਇਆ ਮਜ਼ੇਦਾਰ ਵੀਡੀਓ, ਪੇਸ਼ ਕੀਤਾ ਜੇ 2021 ‘ਚ ਟਾਈਟੈਨਿਕ ਦਾ ਰੀਮੇਕ ਬਣਦਾ, ਦੇਖੋ ਵੀਡੀਓ
image source-instagram
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਰਥਡੇਅ ਸੈਲੀਬ੍ਰੇਸ਼ਨ ਦੀ ਛੋਟੀ ਜਿਹੀ ਝਲਕ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਮੈਂ ਉਨ੍ਹਾਂ ਸਭ ਦਾ ਦਿਲੋ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣਾ ਪਿਆਰ ਤੇ ਆਸ਼ੀਰਵਾਦ ਦੇ ਕੇ ਮੇਰੇ ਤੇ ਮਿਹਰਬਾਨੀ ਕੀਤੀ ਹੈ। ਤੁਹਾਡੇ ਵੱਲੋਂ ਭੇਜੇ ਗਏ ਸੁਨੇਹਾਂ ਦਾ, ਫੋਨ ਕਾਲਾਂ ਦਾ, ਕੇਕ ਅਤੇ ਫੁੱਲਾਂ ਲਈ ਸਭ ਦੀ ਬਹੁਤ ਧੰਨਵਾਦੀ ਹਾਂ ਅਤੇ ਮੇਰੇ ਜਨਮਦਿਨ ਨੂੰ ਹਰ ਸਾਲ ਇੰਨਾ ਖਾਸ ਬਣਾਉਣ ਲਈ- ਬਿੱਗ ਜੱਫੀ ਤੇ ਪਾਜ਼ੇਟਿਵ ਵਾਇਬਸ ਭੇਜ ਰਹੀ ਹਾਂ.. Shilpa Shetty Kundra❤️??’ । ਇਸ ਵੀਡੀਓ ਨੂੰ ਦੋ ਮਿਲੀਅਨ ਤੋਂ ਵੱਧ ਵਾਰ ਲੋਕ ਦੇਖ ਚੁੱਕੇ ਨੇ। ਪ੍ਰਸ਼ੰਸਕ ਕਮੈਂਟ ਕਰਕੇ ਸ਼ਿਲਪਾ ਸ਼ੈੱਟੀ ਨੂੰ ਵਧਾਈਆਂ ਦੇ ਰਹੇ ਨੇ।
ਸ਼ਿਲਪਾ ਸ਼ੈੱਟੀ ਨੇ ਸਾਲ 2009 ‘ਚ ਰਾਜ ਕੁੰਦਰਾ ਦੇ ਨਾਲ ਵਿਆਹ ਕਰਵਾ ਲਿਆ ਸੀ। ਪਿਛਲੇ ਸਾਲ ਦੋਵੇਂ ਜਣੇ ਸਰੋਗੈਸੀ ਦੇ ਨਾਲ ਦੂਜੀ ਵਾਰ ਮਾਪੇ ਬਣੇ ਸੀ। ਸ਼ਿਲਪਾ ਸ਼ੈੱਟੀ ਜੋ ਕਿ ਬਹੁਤ ਜਲਦ ਵੱਡੇ ਪਰਦੇ ਉੱਤੇ ਫ਼ਿਲਮ ‘ਹੰਗਾਮਾ 2’ ਦੇ ਨਾਲ ਵਾਪਸੀ ਕਰਨ ਜਾ ਰਹੀ ਹੈ।
View this post on Instagram