ਅਦਾਕਾਰਾ ਪ੍ਰਿਆਮਣੀ ਨੇ ਸ਼ਾਹਰੁਖ ਖ਼ਾਨ ਵੱਲੋਂ ਦਿੱਤੇ 300 ਰੁਪਏ ਅੱਜ ਵੀ ਸਾਂਭ ਕੇ ਰੱਖੇ
'ਫੈiਮਲੀ ਮੈਨ -2' ਵਿੱਚ ਦੱਖਣ ਦੀ ਅਦਾਕਾਰਾ ਪ੍ਰਿਆਮਣੀ ਨੇ ਅਹਿਮ ਭੂਮਿਕਾ ਨਿਭਾਈ ਹੈ। ਉਸਨੇ ਮਨੋਜ ਬਾਜਪਾਈ ਦੀ ਪਤਨੀ ਸੁਚੀ ਦਾ ਕਿਰਦਾਰ ਨਿਭਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਪ੍ਰਿਆਮਣੀ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਚੇਨਈ ਐਕਸਪ੍ਰੈਸ' 'ਚ ਵੀ ਕੰਮ ਕਰ ਚੁੱਕੀ ਹੈ। ਇਸ ਫਿਲਮ ਵਿੱਚ ਉਸਨੇ ਸ਼ਾਹਰੁਖ ਦੇ ਨਾਲ ਡਾਂਸ ਪਰਫਾਰਮੈਂਸ ਵੀ ਦਿੱਤਾ ਹੈ। ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਪ੍ਰਿਆਮਨੀ ਨੇ ਸ਼ਾਹਰੁਖ ਖਾਨ ਬਾਰੇ ਇਕ ਖ਼ਾਸ ਗੱਲ ਕਹੀ ਹੈ।
ਹੋਰ ਪੜ੍ਹੋ :
ਮਲਕੀਤ ਰੌਣੀ ਨੇ ਖੇਤਾਂ ਤੋਂ ਤਸਵੀਰਾਂ ਸ਼ੇਅਰ ਕਰਦੇ ਹੋਏ ਦਿੱਤਾ ਖ਼ਾਸ ਸੁਨੇਹਾ, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ
ਉਸ ਨੇ ਦੱਸਿਆ ਕਿ ਸ਼ਾਹਰੁਖ ਨੇ ਉਸ ਨੂੰ ਇਸ ਗਾਣੇ ਦੀ ਸ਼ੂਟਿੰਗ ਦੌਰਾਨ 300 ਰੁਪਏ ਦਿੱਤੇ ਸਨ, ਜੋ ਉਨ੍ਹਾਂ ਕੋਲ ਅਜੇ ਵੀ ਹਨ। ਉਸਨੇ ਕਿਹਾ, "ਅਸੀਂ ਇਸ ਗਾਣੇ ਦੀ ਸ਼ੂਟਿੰਗ ਕਰ ਰਹੇ ਸੀ। ਇਸ ਗਾਣੇ ਨੂੰ ਪੂਰਾ ਕਰਨ ਵਿਚ ਪੰਜ ਦਿਨ ਲੱਗ ਗਏ। ਸ਼ਾਹਰੁਖ ਨਾਲ ਕੰਮ ਕਰਨਾ ਇਕ ਬਹੁਤ ਵਧੀਆ ਤਜਰਬਾ ਸੀ। ਉਹ ਇਕ ਸੁਪਰਸਟਾਰ ਹੈ। ਉਸਨੇ ਕਦੇ ਸਫਲਤਾ ਨੂੰ ਆਪਣੇ ਦਿਮਾਗ 'ਤੇ ਹਾਵੀ ਨਹੀਂ ਹੋਣ ਦਿੱਤਾ।
ਪ੍ਰਿਯਮਨੀ ਨੇ ਅੱਗੇ ਕਿਹਾ, "ਪਹਿਲੇ ਦਿਨ ਦੀ ਸ਼ੂਟ ਖਤਮ ਹੋਣ ਤੱਕ ਸ਼ਾਹਰੁਖ ਨੇ ਮੈਨੂੰ ਬਹੁਤ ਚੰਗਾ ਮਹਿਸੂਸ ਕਰਵਾਇਆ। ਉਸਨੇ ਸਾਡਾ ਬਹੁਤ ਧਿਆਨ ਰੱਖਿਆ। ਅਸੀਂ ਉਸ ਦੇ ਆਈਪੈਡ 'ਤੇ' ਕੌਣ ਬਨੇਗਾ ਕਰੋੜਪਤੀ 'ਖੇਡਿਆ। ਉਸਨੇ ਮੈਨੂੰ ਇਸ ਲਈ 300 ਰੁਪਏ ਦਿੱਤੇ। ਅੱਜ ਵੀ ਸੁਰੱਖਿਅਤ ਹੈ। "