ਅਦਾਕਾਰਾ ਪੂਨਮ ਪਾਂਡੇ ਹਸਪਤਾਲ ਵਿੱਚ ਹੋਈ ਭਰਤੀ, ਪਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

Reported by: PTC Punjabi Desk | Edited by: Rupinder Kaler  |  November 09th 2021 10:54 AM |  Updated: November 09th 2021 10:54 AM

ਅਦਾਕਾਰਾ ਪੂਨਮ ਪਾਂਡੇ ਹਸਪਤਾਲ ਵਿੱਚ ਹੋਈ ਭਰਤੀ, ਪਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਅਦਾਕਾਰਾ ਪੂਨਮ ਪਾਂਡੇ (Poonam Pandey) ਦੇ ਪਤੀ ਸੈਮ ਬਾਂਬੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਸੈਮ ‘ਤੇ ਪੂਨਮ ਪਾਂਡੇ ਨੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ । ਪੂਨਮ (Poonam Pandey) ਨੇ ਸੈਮ ਦੇ ਖਿਲਾਫ ਮੁੰਬਈ ਪੁਲਿਸ ਕੋਲ ਕੇਸ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਇਸ ਮਾਮਲੇ ਦi ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਹੈ ਕਿ ਸ਼ਿਕਾਇਤ ਦਰਜ਼ ਕਰਨ ਤੋਂ ਬਾਅਦ ਪੂਨਮ ਪਾਂਡੇ (Poonam Pandey) ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

Poonam-Pandey Pic Courtesy: Instagram

ਹੋਰ ਪੜ੍ਹੋ :

ਗੁਰਲੇਜ ਅਖਤਰ ਦੇ ਭਰਾ ਦਾ ਹੋਇਆ ਵਿਆਹ, ਤਸਵੀਰਾਂ ਹੋ ਰਹੀਆਂ ਵਾਇਰਲ

Poonam Pandey Shares Her #MeToo Story – Watch Video Pic Courtesy: Instagram

ਪੂਨਮ ਪਾਂਡੇ (Poonam Pandey) ਤੇ ਸਿਰ, ਅੱਖ ਅਤੇ ਚਿਹਰੇ ਤੇ ਗੰਭੀਰ ਸੱਟਾਂ ਲੱਗੀਆਂ ਹਨ । ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾ ਕਿ ਪੂਨਮ ਪਾਂਡੇ (Poonam Pandey) ਨੇ ਇਸ ਤੋਂ ਪਹਿਲਾ ਵੀ ਸੈਮ ਦੇ ਖਿਲਾਫ ਕੁੱਟ ਮਾਰ ਦਾ ਮਾਮਲਾ ਦਰਜ਼ ਕਰਵਾਇਆ ਸੀ । ਸਾਲ 2020 ਵਿੱਚ ਪੂਨਮ ਦੀ ਸ਼ਿਕਾਇਤ ਤੇ ਸੈਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।

Poonam pandey With Her Husband Pic Courtesy: Instagram

ਦਰਅਸਲ 2020 ਵਿੱਚ ਸੈਮ ਨੇ ਪੂਨਮ ਨਾਲ ਵਿਆਹ ਕਰਵਾਇਆ ਸੀ ਤੇ ਉਸ ਨੇ ਆਪਣੇ ਹਨੀਮੂਨ ਤੇ ਉਸ (Poonam Pandey)  ਨਾਲ ਕੁੱਟਮਾਰ ਕੀਤੀ ਸੀ । ਬਾਅਦ ਵਿੱਚ ਸੈਮ ਜਮਾਨਤ ਤੇ ਰਿਹਾਅ ਹੋ ਗਿਆ ਸੀ । ਪੂਨਮ ਨੇ ਸੈਮ ਨਾਲ ਦੋ ਸਾਲ ਲਿਵਿੰਗ ਵਿੱਚ ਰਹਿਣ ਤੋਂ ਬਾਅਦ ਵਿਆਹ ਕਰਵਾਇਆ ਸੀ । ਪੂਨਮ ਪਾਂਡੇ ਅਨੁਸਾਰ ਸੈਮ ਇਸ ਦੌਰਾਨ ਵੀ ਉਸ ਨਾਲ ਕੁੱਟਮਾਰ ਕਰਦੇ ਸਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network