ਅਦਾਕਾਰਾ ਪੂਜਾ ਬੈਨਰਜੀ ਦੇ ਘਰ ਬੇਟੀ ਨੇ ਲਿਆ ਜਨਮ, ਹਰ ਪਾਸਿਓਂ ਮਿਲ ਰਹੀਆਂ
ਅਦਾਕਾਰਾ ਪੂਜਾ ਬੈਨਰਜੀ (pooja banerjeee) ਦੇ ਘਰ ਬੇਟੀ (Baby Girl) ਨੇ ਜਨਮ ਲਿਆ ਹੈ। ਇਸ ਦਾ ਖੁਲਾਸਾ ਅਦਾਕਾਰਾ ਦੇ ਭਰਾ ਨੇ ਇੱਕ ਅਖਬਾਰ ਦੇ ਨਾਲ ਗੱਲਬਾਤ ਕਰਦਿਆਂ ਦੌਰਾਨ ਸਾਂਝੀ ਕੀਤੀ ਹੈ ਪੂਜਾ ਦੇ ਭਰਾ ਨੀਲ ਬੈਨਰਜੀ ਨੇ ਕਿਹਾ ਕਿ ਬੱਚੇ ਦੇ ਸੁਆਗਤ ਲਈ ਉਹ ਬਹੁਤ ਜ਼ਿਆਦਾ ਉਤਸ਼ਾਹਿਤ ਹਨ ।ਪਿਛਲੇ ਦਿਨੀਂ ਪੂਜਾ ਬੈਨਰਜੀ ਨੇ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਬੇਬੀ ਸ਼ਾਵਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਅਦਾਕਾਰਾ ਦੇ ਘਰ ਕਿਲਕਾਰੀ ਗੂੰਜੀ ਹੈ ਅਤੇ ਉਸ ਨੇ ਇੱਕ ਖੂਬਸੂਰਤ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ ।
ਹੋਰ ਪੜ੍ਹੋ : ਕਰੀਨਾ ਕਪੂਰ ਦੀ ਭਾਣਜੀ ਦਾ ਅੱਜ ਹੈ ਬਰਥਡੇ, ਅਦਾਕਾਰਾ ਨੇ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਬੱਚੇ ਦੇ ਸੁਆਗਤ ਲਈ ਸਾਰਾ ਪਰਿਵਾਰ ਬਹੁਤ ਹੀ ਉਤਸ਼ਾਹਿਤ ਹੈ । ਬੱਚੇ ਦੇ ਜਨਮ ਤੋਂ ਪਹਿਲਾਂ ਅਦਾਕਾਰਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਕਿ ਬੱਚੇ ਦੇ ਜਨਮ ਤੋਂ ਬਾਅਦ ਅਸੀਂ ਇਸ ਦੀ ਦੇਖਭਾਲ ਲਈ ਦਿੱਲੀ 'ਚ ਆਪਣੇ ਪਰਿਵਾਰ ਕੋਲ ਜਾਵਾਂਗੇ। ਮੈਨੂੰ ਲੱਗਦਾ ਹੈ ਕਿ ਆਲੇ -ਦੁਆਲੇ ਬਹੁਤ ਸਾਰੇ ਲੋਕ ਦਾ ਹੋਣਾ ਇੱਕ ਆਸ਼ੀਰਵਾਦ ਹੋਵੇਗਾ। ਹਰ ਕੋਈ ਬੱਚੇ ਨੂੰ ਪਿਆਰ ਨਾਲ ਨਹਾਵੇਗਾ।
ਮੇਰਾ ਪਾਲਣ- ਪੋਸ਼ਣ ਇੱਕ ਨਿਊਕਲੀਅਰ ਪਰਿਵਾਰ 'ਚ ਹੋਇਆ ਸੀ। ਪੂਜਾ ਬੈਨਰਜੀ ਦੇ ਘਰ ਜਿਉਂ ਹੀ ਬੱਚੀ ਦੇ ਪੈਦਾ ਹੋਣ ਦੀ ਖਬਰ ਸਾਹਮਣੇ ਆਈ ਤਾਂ ਹਰ ਪਾਸਿਓਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਹਰ ਕੋਈ ਉਸ ਨੂੰ ਵਧਾਈ ਦੇ ਰਿਹਾ ਹੈ । ਦੱਸ ਦਈਏ ਕਿ ਅਦਾਕਾਰਾ ਨੇ ਕਸੌਟੀ ਜਿੰਦਗੀ ਕੀ ੨' ਤੇ 'ਕੁਮਕੁਮ ਭਾਗਿਆ' ਵਰਗੇ ਟੀਵੀ ਸ਼ੋਅ ਦੇ ਲਈ ਕੰਮ ਕੀਤਾ ਹੈ ਅਤੇ ਉਸ ਦੇ ਪਤੀ ਦਾ ਨਾਮ ਪਤੀ ਸੰਦੀਪ ਸੇਜਵਾਲ ਹੈ । ਇਸ ਜੋਡ਼ੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਪੂਜਾ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ।
View this post on Instagram