ਵਿਆਹ ਤੋਂ ਬਾਅਦ ਅਦਾਕਾਰਾ ਮੌਨੀ ਰਾਏ ਨੇ ਪਤੀ ਸੂਰਜ ਨਾਂਬਿਆਰ ਨਾਲ ਸੈਲੀਬ੍ਰੇਟ ਕੀਤੀ ਆਪਣੀ ਪਹਿਲੀ ਹੋਲੀ, ਦੇਖੋ ਤਸਵੀਰਾਂ

Reported by: PTC Punjabi Desk | Edited by: Lajwinder kaur  |  March 18th 2022 12:39 PM |  Updated: March 18th 2022 12:40 PM

ਵਿਆਹ ਤੋਂ ਬਾਅਦ ਅਦਾਕਾਰਾ ਮੌਨੀ ਰਾਏ ਨੇ ਪਤੀ ਸੂਰਜ ਨਾਂਬਿਆਰ ਨਾਲ ਸੈਲੀਬ੍ਰੇਟ ਕੀਤੀ ਆਪਣੀ ਪਹਿਲੀ ਹੋਲੀ, ਦੇਖੋ ਤਸਵੀਰਾਂ

ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਅਦਾਕਾਰਾ ਮੌਨੀ ਰਾਏ Mouni Roy ਆਪਣੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਹੋਲੀ ਮਨਾ ਰਹੀ ਹੈ (first Holi )। ਮੌਨੀ ਨੇ ਇਸ ਮੌਕੇ 'ਤੇ ਆਪਣੇ ਪਤੀ ਸੂਰਜ ਨਾਂਬਿਆਰ ਨਾਲ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਵੀ ਮੌਨੀ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਤਸਵੀਰਾਂ 'ਚ ਮੌਨੀ ਅਤੇ ਸੂਰਜ ਦੋਵੇਂ ਇੱਕ-ਦੂਜੇ ਨੂੰ ਰੰਗ ਲਗਾਉਂਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਸਮੁੰਦਰ ਦੇ ਵਿਚਕਾਰ ਸੈਲੀਬ੍ਰੇਟ ਕੀਤਾ ਗੀਤਾ ਬਸਰਾ ਨੇ ਆਪਣਾ ਜਨਮਦਿਨ, ਪ੍ਰਸ਼ੰਸਕਾਂ ਦੇ ਨਾਲ ਜਸ਼ਨ ਦੀਆਂ ਕੁਝ ਝਲਕੀਆਂ ਕੀਤੀਆਂ ਸਾਂਝੀਆਂ

moni roy first holi

ਮੌਨੀ ਨੇ ਹੋਲੀ ਦੀ ਸਵੇਰ ਨੂੰ ਆਪਣੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚੋਂ ਇੱਕ ਤਸਵੀਰ 'ਚ ਮੌਨੀ ਰਾਏ ਆਪਣੇ ਪਤੀ ਸੂਰਜ ਦੇ ਪੈਰਾਂ 'ਤੇ ਰੰਗ ਲਗਾਉਂਦੀ ਨਜ਼ਰ ਆ ਰਹੀ ਹੈ। ਇੱਕ ਹੋਰ ਤਸਵੀਰ 'ਚ ਮੌਨੀ ਆਪਣੇ ਪਤੀ ਸੂਰਜ ਦੇ ਚਿਹਰੇ 'ਤੇ ਕਲਰ ਲਗਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮੌਨੀ ਨੇ ਲਿਖਿਆ, 'ਤੁਹਾਡੀ ਜ਼ਿੰਦਗੀ ਹਮੇਸ਼ਾ ਰੰਗਾਂ, ਪਿਆਰ ਅਤੇ ਖੁਸ਼ੀਆਂ ਨਾਲ ਭਰੀ ਰਹੇ। ਹੋਲੀ ਮੁਬਾਰਕ... ਸਾਡੀ ਪਹਿਲੀ।' ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ 'ਚ ਲਾਈਕਸ ਆ ਚੁੱਕੇ ਹਨ। ਪ੍ਰਸ਼ੰਸਕ ਤੇ ਕਲਾਕਾਰ ਵੀ ਇਸ ਜੋੜੀ ਨੂੰ ਪਹਿਲੀ ਹੋਲੀ ਦੀਆਂ ਮੁਬਾਰਕਾਂ ਦੇ ਰਹੇ ਹਨ।

Mouni roy weeding pics 4

ਹੋਰ ਪੜ੍ਹੋ : ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022 ਦੀ ‘PTC BEST ACTOR’ ਦੀ ਕੈਟਾਗਿਰੀ ਲਈ ਨੋਮੀਨੇਟ ਹੋਏ ਐਕਟਰਾਂ ਲਈ ਕਰੋ ਵੋਟ

ਦੱਸ ਦੇਈਏ ਕਿ ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਮੌਨੀ ਰਾਏ ਅਤੇ ਸੂਰਜ ਨਾਂਬਿਆਰ ਨੇ 27 ਜਨਵਰੀ 2022 ਨੂੰ ਗੋਆ ਵਿੱਚ ਵਿਆਹ ਕੀਤਾ ਸੀ। ਸੂਰਜ ਨਾਂਬਿਆਰ ਦੁਬਈ ਵਿੱਚ ਰਹਿੰਦਾ ਹੈ ਅਤੇ ਇੱਕ ਕਾਰੋਬਾਰੀ ਹੈ। ਮੌਨੀ ਰਾਏ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ ਵਿਆਹ ਚ ਪਰਿਵਾਰਕ ਮੈਂਬਰ ਅਤੇ ਕੁਝ ਖ਼ਾਸ ਦੋਸਤਾਂ ਨੇ ਸ਼ਿਰਕਤ ਕੀਤੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਟੀਵੀ ਸੀਰੀਅਲ 'ਨਾਗਿਨ' ਨਾਲ ਮਸ਼ਹੂਰ ਹੋਈ ਮੌਨੀ ਰਾਏ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਮੌਨੀ 'ਗੋਲਡ', 'ਰੋਮੀਓ ਅਕਬਰ ਵਾਲਟਰ', 'ਮੇਡ ਇਨ ਚਾਈਨਾ', ਅਤੇ 'ਵੇਲੇ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network