ਦਲਿਤ ਭਾਈਚਾਰੇ ਖਿਲਾਫ ਟਿੱਪਣੀ ਕਰਨ ਦੇ ਇਲਜ਼ਾਮ ਵਿੱਚ ਅਦਾਕਾਰਾ ਮੀਰਾ ਮਿਥੁਨ ਗ੍ਰਿਫਤਾਰ

Reported by: PTC Punjabi Desk | Edited by: Rupinder Kaler  |  August 17th 2021 03:32 PM |  Updated: August 17th 2021 03:32 PM

ਦਲਿਤ ਭਾਈਚਾਰੇ ਖਿਲਾਫ ਟਿੱਪਣੀ ਕਰਨ ਦੇ ਇਲਜ਼ਾਮ ਵਿੱਚ ਅਦਾਕਾਰਾ ਮੀਰਾ ਮਿਥੁਨ ਗ੍ਰਿਫਤਾਰ

ਅਦਾਕਾਰਾ ਮੀਰਾ ਮਿਥੁਨ (meera-mithun) ਨੂੰ ਐਸ.ਸੀ. ਐਸਟੀ ਵਰਗ ਦੇ ਲੋਕਾਂ ਦੇ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਹਫਤੇ ਇੱਕ ਦਲਿਤ-ਕੇਂਦਰਿਤ ਪਾਰਟੀ, ਵਿਧੂਥਲਾਈ ਸਿਰੁਥੈਗਲ ਕਾਚੀ ਦੇ ਨੇਤਾ ਵੰਨੀ ਅਰਸੂ ਨੇ ਮੀਰਾ ਦੇ ਖਿਲਾਫ ਪੁਲਿਸ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਸੀ ।ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੀਰਾ ਨੂੰ ਕੇਰਲ ਵਿੱਚ ਗ੍ਰਿਫਤਾਰ ਕੀਤਾ ਸੀ। ਉਸਦੀ ਗ੍ਰਿਫਤਾਰੀ ਤੋਂ ਕੁਝ ਮਿੰਟ ਪਹਿਲਾਂ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਲਿੱਪ ਸਾਹਮਣੇ ਆਈ, ਜਿਸ ਵਿੱਚ ਮੀਰਾ ਚੀਕਦੀ ਹੋਈ ਦਿਖਾਈ ਦੇ ਰਹੀ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪੁਲਿਸ ਦੁਆਰਾ ਉਸਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਉਸਨੂੰ ਗ੍ਰਿਫਤਾਰ ਕਰਨ ਆਈ ਹੈ।

Pic Courtesy: Instagram

ਹੋਰ ਪੜ੍ਹੋ :

ਪੰਜਾਬੀ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਅਦਾਕਾਰ ਹਰੀਸ਼ ਵਰਮਾ ਦੇ ਪਿਤਾ ਦਾ ਦਿਹਾਂਤ

Pic Courtesy: Instagram

ਉਸ (meera-mithun) ਨੇ ਇਹ ਵੀ ਧਮਕੀ ਦਿੱਤੀ ਕਿ ਜੇ ਪੁਲਿਸ ਨੇ ਉਸ 'ਤੇ ਹੱਥ ਪਾਇਆ ਤਾਂ ਉਹ ਆਪਣੀ ਜਾਨ ਲੈ ਲਵੇਗੀ। ਮੀਰਾ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਮੀਰਾ (meera-mithun)  ਦੀ ਇੱਕ ਕਲਿੱਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ।

ਵੀਡੀਓ ਵਿੱਚ, ਮੀਰਾ ਨੇ ਇੱਕ ਨਿਰਦੇਸ਼ਕ ਦੀ ਕਥਿਤ ਤੌਰ 'ਤੇ ਉਸਦੀ ਤਸਵੀਰ ਚੋਰੀ ਕਰਨ ਅਤੇ ਇਸ ਨੂੰ ਇੱਕ ਫਿਲਮ ਦੇ ਪਹਿਲੇ ਲੁੱਕ ਲਈ ਵਰਤਣ ਦੀ ਸ਼ਿਕਾਇਤ ਕੀਤੀ ਸੀ। ਇਸ ਦੌਰਾਨ ਉਹਨਾਂ ਵੱਲੋਂ ਕਥਿਤ ਤੌਰ ਤੇ ਅਪਮਾਨ ਜਨਕ ਸ਼ਬਦ ਵਰਤਣ ਦੇ ਇਲਜ਼ਾਮ ਲੱਗੇ ਸਨ ।ਮੀਰਾ ਕੁਝ ਤਾਮਿਲ ਫਿਲਮਾਂ ਵਿੱਚ ਆਪਣੀਆਂ ਛੋਟੀਆਂ ਭੂਮਿਕਾਵਾਂ ਲਈ ਮਸ਼ਹੂਰ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network