ਅਦਾਕਾਰਾ ਮੰਦਿਰਾ ਬੇਦੀ ਪਤੀ ਦੀ ਮੌਤ ਤੋਂ ਬਾਅਦ ਮਾਤਾ ਪਿਤਾ ਦੇ ਨਾਲ ਬਿਤਾ ਰਹੀ ਸਮਾਂ, ਪਰਿਵਾਰ ਦੇ ਨਾਲ ਤਸਵੀਰ ਸਾਂਝੀ ਕਰਕੇ ਆਖੀ ਇਹ ਗੱਲ
ਅਦਾਕਾਰਾ ਮੰਦਿਰਾ ਬੇਦੀ ਜੋ ਕਿ ਅਕਸਰ ਆਪਣੇ ਪਤੀ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਰਹਿੰਦੀ ਹੈ । ਉਹ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।ਹੁਣ ਉਸ ਨੇ ਆਪਣੇ ਮਾਤਾ ਪਿਤਾ ਅਤੇ ਬੱਚਿਆਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਦੇ ਨਾਲ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਪਰਿਵਾਰ ਵੱਲੋਂ ਮਿਲ ਰਹੇ ਪਿਆਰ, ਸਹਿਯੋਗ ਦੇ ਲਈ ਧੰਨਵਾਦ ਕੀਤਾ ਹੈ ।
Image From Instagram
ਹੋਰ ਪੜ੍ਹੋ : ਗਾਇਕ ਗੁਰਨਾਮ ਭੁੱਲਰ ਦਾ ਨਵਾਂ ਗਾਣਾ ‘ਮੇਰਾ ਹਾਲ’ ਰਿਲੀਜ਼
Image From Instagram
ਇਸ ਤਸਵੀਰ ‘ਚ ਅਦਾਕਾਰਾ ਦਾ ਪੂਰਾ ਪਰਿਵਾਰ ਦਿਖਾਈ ਦੇ ਰਿਹਾ ਹੈ। ਕੁਝ ਦਿਨ ਪਹਿਲਾਂ ਉਸ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ ।ਜਿਸ ਤੋਂ ਬਾਅਦ ਉਨ੍ਹਾਂ ਦੇ ਮਾਤਾ ਪਿਤਾ ਵੀ ਉਨ੍ਹਾਂ ਦੇ ਨਾਲ ਹੀ ਰਹਿ ਰਹੇ ਹਨ ਤਾਂ ਕਿ ਅਦਾਕਾਰਾ ਦਾ ਦੁੱਖ ਵੰਡਾਇਆ ਜਾ ਸਕੇ ।
Image From Instagram
ਹੌਲੀ ਹੌਲੀ ਮੰਦਿਰਾ ਵੀ ਇਸ ਦੁੱੱਖ ਤੋਂ ਉੱਭਰ ਰਹੀ ਹੈ ਅਤੇ ਉਸ ਨੇ ਬਾਹਰ ਨਿਕਲਣਾ ਸ਼ੁਰੂ ਕੀਤਾ ਹੈ । ਦੱਸ ਦਈਏ ਕਿ ਅਦਾਕਾਰਾ ਦੇ ਪਤੀ ਦੀ ਮੌਤ ਹਾਰਟ ਅਟੈਕ ਦੇ ਕਾਰਨ ਬੀਤੇ ਦਿਨੀਂ ਹੋਈ ਸੀ ।
View this post on Instagram