ਅਦਾਕਾਰਾ ਮਾਹੀ ਵਿੱਜ ਦੇ ਭਰਾ ਦਾ ਕੋਰੋਨਾ ਕਾਰਨ ਦਿਹਾਂਤ, ਅਦਾਕਾਰਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ
ਅਦਾਕਾਰਾ ਮਾਹੀ ਵਿੱਜ ਦੇ ਭਰਾ ਦਾ ਦਿਹਾਂਤ ਹੋ ਗਿਆ ਹੈ ।ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਦੇ ਨਾਲ ਹੀ ਉਸ ਨੇ ਸੋਨੂੰ ਸੂਦ ਵੱਲੋਂ ਇਸ ਮੁਸ਼ਕਿਲ ਦੀ ਘੜੀ ‘ਚ ਕੀਤੀ ਗਈ ਮਦਦ ਲਈ ਵੀ ਸ਼ੁਕਰੀਆ ਅਦਾ ਕੀਤਾ ਹੈ । ਸੋਨੂੰ ਸੂਦ ਨੇ ਮਾਹੀ ਦੇ ਭਰਾ ਨੂੰ ਹਸਪਤਾਲ ਦਿਵਾਉਣ ‘ਚ ਮਦਦ ਕੀਤੀ ਸੀ ।
Image From Mahi vij Instagram
ਹੋਰ ਪੜ੍ਹੋ : ਧਰਮਿੰਦਰ ਦੀ ਮਾਂ ਨਹੀਂ ਸੀ ਚਾਹੁੰਦੀ ਕਿ ਉਹ ਅਦਾਕਾਰ ਬਣੇ
Image From Mahi vij Instagram
ਮਾਹੀ ਨੇ ਇਸ ਦੇ ਨਾਲ ਸੋਨੂੰ ਵੱਲੋਂ ਕੀਤੇ ਗਏ ਪੋਸਟ ਨੂੰ ਵੀ ਸਾਂਝਾ ਕੀਤਾ ਹੈ ।ਮਾਹੀ ਨੇ ਆਪਣੇ ਪੋਸਟ ‘ਚ ਲਿਖਿਆ ਕਿ ‘ਮੇਰੇ ਭਰਾ ਨੂੰ ਹਸਪਤਾਲ ‘ਚ ਬੈੱਡ ਦਿਵਾਉਣ ‘ਚ ਮਦਦ ਕਰਨ ਲਈ ਥੈਂਕ ਯੂ ਸੋਨੂੰ ਸੂਦ।ਅਜਿਹੇ ਵਕਤ ‘ਚ ਜਦੋਂ ਮੇਰੇ ‘ਚ ਹਿੰਮਤ ਨਹੀਂ ਸੀ ।ਉਦੋਂ ਤੁਸੀਂ ਮੈਨੂੰ ਹਿੰਮਤ ਅਤੇ ਉਮੀਦ ਦਿੱਤੀ । ਮੈਂ ਉਮੀਦ ਕਰਦੀ ਸੀ ਕਿ ਭਰਾ ਠੀਕ ਹੋ ਕੇ ਘਰ ਵਾਪਸ ਆਏਗਾ। ਪਰ ਕਿਤੇ ਨਾਂ ਕਿਤੇ ਸੱਚ ਪਤਾ ਨਹੀਂ ਸੀ ।
Image From Mahi vij Instagram
ਮੈਂ ਆਪਣੀ ਤਾਕਤ ਅਤੇ ਤੁਹਾਡੇ ਵਧੀਆ ਦਿਲ ਲਈ ਸ਼ੁਕਰਗੁਜ਼ਾਰ ਹਾਂ।ਤੁਸੀਂ ਵਾਕਏ ਹੀ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ । ਤੁਹਾਡੀ ਹਿੰਮਤ ਅਤੇ ਪਾਜ਼ਟੀਵਿਟੀ ਦੇ ਲਈ ਸ਼ੁਕਰਗੁਜ਼ਾਰ ਹਾਂ ਅਤੇ ਜੋ ਤੁਸੀਂ ਉਨ੍ਹਾਂ ਲੱਖਾਂ ਲੋਕਾਂ ਨੂੰ ਦੇ ਰਹੇ ਹੋ, ਜੋ ਮਦਦ ਦੇ ਇੰਤਜ਼ਾਰ ‘ਚ ਹੈ’। ਮਾਹੀ ਨੇ ਸੋਨੂੰ ਦੀ ਉਸ ਪੋਸਟ ਨੂੰ ਵੀ ਸਾਂਝਾ ਕੀਤਾ ਹੈ ।ਜੋ ਸੋਨੂੰ ਨੇ ਉਸ ਦੇ ਭਰਾ ਨੂੰ ਲੈ ਕੇ ਪਾਈ ਸੀ ।
View this post on Instagram