ਅਦਾਕਾਰਾ ਕਿਰਨ ਖੇਰ ਬਲੱਡ ਕੈਂਸਰ ਨਾਲ ਪੀੜਤ, ਮੁੰਬਈ ‘ਚ ਚੱਲ ਰਿਹਾ ਇਲਾਜ
ਅਦਾਕਾਰਾ ਅਤੇ ਬੀਜੇਪੀ ਸਾਂਸਦ ਕਿਰਨ ਖੇਰ ਨੂੰ ਬਲੱਡ ਕੈਂਸਰ ਤੋਂ ਪੀੜਤ ਹੈ । ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਮੁੰਬਈ ‘ਚ ਚੱਲ ਰਿਹਾ ਹੈ ।ਖ਼ਬਰਾਂ ਮੁਤਾਬਕ ਕਿਰਨ ਖੇਰ ਮਲਟੀਪਲ ਮਾਇਲੋਮਾ ਨਾਂਅ ਦੀ ਬਿਮਾਰੀ ਤੋਂ ਪੀੜਤ ਹਨ, ਜੋ ਕਿ ਇੱਕ ਕਿਸਮ ਦਾ ਖੁਨ ਦਾ ਕੈਂਸਰ ਹੈ ।
Image From Anupam Kher Instagram
ਹੋਰ ਪੜ੍ਹੋ : ਇੰਗਲੈਂਡ ਦੇ ਬੌਕਸਰ ਤਲ ਸਿੰਘ ‘ਤੇ ਆਮਿਰ ਖ਼ਾਨ ਬਨਾਉਣ ਜਾ ਰਹੇ ਫ਼ਿਲਮ
Image From Kirron Kher’s Instagram
ਅਦਾਕਾਰਾ ਨੂੰ ਆਪਣੀ ਇਸ ਬਿਮਾਰੀ ਦਾ ਪਤਾ ਪਿਛਲੇ ਸਾਲ ਲੱਗਿਆ ਸੀ । ਫ਼ਿਲਹਾਲ ਉਹ ਇਲਾਜ ਤੋਂ ਬਾਅਦ ਠੀਕ ਹੋ ਰਹੇ ਹਨ ।ਪਿਛਲੇ ਸਾਲ ਨਵੰਬਰ ‘ਚ ਜਦੋਂ ਉਨ੍ਹਾਂ ਨੂੰ ਆਪਣੀ ਬਿਮਾਰੀ ਦਾ ਪਤਾ ਉਦੋਂ ਲੱਗਿਆ ਸੀ ਜਦੋਂ ਉਨ੍ਹਾਂ ਨੇ ਆਪਣਾ ਚੈਕਅਪ ਕਰਵਾਇਆ ਸੀ ।
Image From Kirron Kher’s Instagram
ਬਿਮਾਰੀ ਖੱਬੇ ਹੱਥ ਤੇ ਸੱਜੇ ਮੋਢੇ ਤੱਕ ਫੈਲ ਗਈ ਸੀ। ਇਸ ਕਾਰਨ ਉਨ੍ਹਾਂ ਨੂੰ 4 ਦਸੰਬਰ ਨੂੰ ਇਲਾਜ ਲਈ ਮੁੰਬਈ ਜਾਣਾ ਪਿਆ। ਕਿਰਨ ਖੇਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।
View this post on Instagram
ਉਹ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਅਤੇ ਅਨੁਪਮ ਖੇਰ ਦੇ ਨਾਲ ਉਨ੍ਹਾਂ ਦਾ ਦੂਜਾ ਵਿਆਹ ਹੋਇਆ ਹੈ ।