ਕਰੀਨਾ ਕਪੂਰ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ,ਤਸਵੀਰਾਂ ਹੋਈਆਂ ਵਾਇਰਲ
ਕਰੀਨਾ ਕਪੁਰ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਕਰੀਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ । ਕਰੀਨਾ ਇਨ੍ਹਾਂ ਤਸਵੀਰਾਂ 'ਚ ਗ੍ਰੇ ਕਲਰ ਦੀ ਰਿਵਾਇਤੀ ਡਰੈੱਸ 'ਚ ਨਜ਼ਰ ਆ ਰਹੀ ਸੀ ।ਕੁਝ ਤਸਵੀਰਾਂ 'ਚ ਕਰੀਨਾ ਆਪਣੀ ਮੈਨੇਜਰ ਦੇ ਨਾਲ ਨਜ਼ਰ ਆ ਰਹੀ ਹੈ ।
https://www.instagram.com/p/B5kyueTlml6/
ਦੱਸ ਦਈਏ ਕਿ ਏਨੀਂ ਦਿਨੀਂ ਕਰੀਨਾ ਕਪੂਰ ਜਿੱਥੇ ਲਾਲ ਸਿੰਘ ਚੱਡਾ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ ਜਿਸ ਦੀ ਸ਼ੂਟਿੰਗ ਪੰਜਾਬ ਦੇ ਕਈ ਸ਼ਹਿਰਾਂ 'ਚ ਹੋ ਰਹੀ ਹੈ । ਇਸ ਦੇ ਨਾਲ ਹੀ ਅਕਸ਼ੇ ਕੁਮਾਰ ਅਤੇ ਦਿਲਜੀਤ ਦੋਸਾਂਝ ਨਾਲ ਉਹ ਫ਼ਿਲਮ ਗੁੱਡ ਨਿਊਜ਼ 'ਚ ਵੀ ਨਜ਼ਰ ਆਏਗੀ ।
https://www.instagram.com/p/B5lrMVrFAqA/
ਫ਼ਿਲਮ ਦੀ ਕਹਾਣੀ ਅਜਿਹੇ ਜੋੜਿਆਂ ਦੇ ਆਲਟ ਦੁਆਲੇ ਘੁੰਮਦੀ ਹੈ ਜੋ ਬੱਚੇ ਦੇ ਲਈ ਆਈਵੀਐੱਫ ਤਕਨੀਕ ਦੀ ਮਦਦ ਲੈਂਦੇ ਹਨ ਅਤੇ ਟ੍ਰੀਟਮੈਂਟ ਦੇ ਦੌਰਾਨ ਹੀ ਉਨ੍ਹਾਂ ਦੇ ਸਪਰਮ ਬਦਲ ਜਾਂਦੇ ਹਨ ਅਤੇ ਇਥੋਂ ਹੀ ਫ਼ਿਲਮ 'ਚ ਕਾਮੇਡੀ ਅਤੇ ਸ਼ਸ਼ੋਪੰਜ ਦੀ ਕਹਾਣੀ ਸ਼ੁਰੂ ਹੁੰਦੀ ਹੈ ।
https://www.instagram.com/p/B5kzASjFCYh/