ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਆਪਣੀ ਨਿੱਜੀ ਸਹਾਇਕ ਨੂੰ ਦੀਵਾਲੀ ਸੈਲੀਬ੍ਰੇਸ਼ਨ ‘ਤੇ ਦਿੱਤਾ ਸੱਦਾ
ਅਦਾਕਾਰਾ ਕਰੀਨਾ ਕਪੂਰ ਖ਼ਾਨ ਏਨੀਂ ਦਿਨੀਂ ਆਪਣੀ ਪ੍ਰੈਗਨੇਂਸੀ ਇਨਜੁਆਏ ਕਰ ਰਹੀ ਹੈ । ਸੈਫ ਕਰੀਨਾ ਦੇ ਘਰ ‘ਚ ਜਲਦ ਹੀ ਇਕ ਛੋਟਾ ਮਹਿਮਾਨ ਆਉਣ ਵਾਲਾ ਹੈ ਅਤੇ ਤੈਮੂਰ ਜਲਦ ਹੀ ਵੱਡਾ ਭਰਾ ਬਣਨ ਵਾਲਾ ਹੈ । ਪਰ ਇਸੇ ਦੌਰਾਨ ਤੈਮੂਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
ਇਨ੍ਹਾਂ ਤਸਵੀਰਾਂ ‘ਚ ਤੈਮੂਰ ਇੱਕ ਛੋਟੀ ਜਿਹੀ ਬੱਚੀ ਦੇ ਨਾਲ ਨਜ਼ਰ ਆ ਰਿਹਾ ਹੈ ਅਤੇ ਕਾਫੀ ਖੁਸ਼ ਨਜ਼ਰ ਆ ਰਿਹਾ ਹੈ । ਇੱਕ ਦੂਜੀ ਤਸਵੀਰ ‘ਚ ਕਰੀਨਾ ਵੀ ਬੱਚੀ ਦੇ ਨਾਲ ਪੋਜ਼ ਦਿੰਦੀ ਹੋਈ ਵਿਖਾਈ ਦੇ ਰਹੀ ਹੈ । ਤਸਵੀਰ ‘ਚ ਕਰੀਨਾ ਦਾ ਬੇਬੀ ਬੰਪ ਸਾਫ ਵਿਖਾਈ ਦੇ ਰਿਹਾ ਹੈ ।
ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ ‘ਭੂਤ ਪੁਲਿਸ’ ਦਾ ਫ੍ਰਸਟ ਲੁੱਕ ਕੀਤਾ ਸਾਂਝਾ
ਤਸਵੀਰ ‘ਚ ਕਰੀਨਾ ਕਾਫੀ ਖੁਸ਼ ਵਿਖਾਈ ਦੇ ਰਹੀ ਹੈ ਅਤੇ ਉਨ੍ਹਾਂ ਨੇ ਨੀਲੇ ਰੰਗ ਦਾ ਲੂਜ਼ ਡਰੈੱਸ ਕੈਰੀ ਕੀਤਾ ਹੋਇਆ ਹੈ । ਦੱਸ ਦਈਏ ਕਿ ਕਰੀਨਾ ਨੇ ਆਪਣੀ ਪਰਸਨਲ ਅਸਿਸਟੈਂਟ ਨੂੰ ਆਪਣੇ ਘਰ ਬੁਲਾਇਆ ਸੀ ।ਕਿਉਂਕਿ ਘਰ ‘ਚ ਛੋਟਾ ਜਿਹਾ ਦੀਵਾਲੀ ਸੈਲੀਬ੍ਰੇਸ਼ਨ ਰੱਖਿਆ ਗਿਆ ਸੀ ।
ਇਨ੍ਹਾਂ ਤਸਵੀਰਾਂ ਨੂੰ ਨੈਨਾ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕਰਦਿਆਂ ਹੋਇਆਂ ਲਿਖਿਆ ਹੈ ਕਿ ‘ਬੇਬੋ ਸਾਨੂੰ ਬੁਲਾਉਣ ਲਈ ਸ਼ੁਕਰੀਆ। ਸੀਆ ਨੇ ਆਪਣਾ ਪਹਿਲਾ ਦੋਸਤ ਬਣਾਇਆ ਹੈ, ਤੁਹਾਨੂੰ ਦੋਨਾਂ ਨੂੰ ਪਿਆਰ, ਇਸ ਦੇ ਨਾਲ ਹੀ ਨੈਨਾ ਨੇ ਪੂਨਮ ਦਮਾਨੀਆ ਨੂੰ ਵੀ ਟੈਗ ਕੀਤਾ ਹੈ ।
View this post on Instagram