ਅਦਾਕਾਰਾ ਕੰਗਨਾ ਰਣੌਤ ਨੇ ਦੇਸ਼ ਦੇ ਨਾਂਅ ’ਤੇ ਉਠਾਏ ਕਈ ਸਵਾਲ, ਦੇਸ਼ ਦਾ ਨਾਂਅ ਬਦਲਣ ਦੀ ਕੀਤੀ ਮੰਗ
ਅਦਾਕਾਰਾ ਕੰਗਨਾ ਰਣੌਤ ਨੇ ਦੇਸ਼ ਦਾ ਨਾਂਅ ਬਦਲਣ ਦੀ ਮੰਗ ਕੀਤੀ ਹੈ। ਕੰਗਨਾ ਦਾ ਕਹਿਣਾ ਹੈ ਕਿ ਇੰਡੀਆ ਗੁਲਾਮੀ ਦੀ ਪਛਾਣ ਹੈ। ਇਸ ਲਈ ਇਸ ਨੂੰ ਬਦਲ ਦੇਣਾ ਚਾਹੀਦਾ ਹੈ। ਕੰਗਨਾ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ‘ ਜਦੋਂ ਤੱਕ ਦੇਸ਼ ਪੱਛਮੀ ਦੇਸ਼ਾਂ ਦੀ ਇਕ ‘ਚੀਪ ਕਾਪੀ’ ਬਣਿਆ ਰਹੇਗਾ ਉਦੋਂ ਤੱਕ ਤਰੱਕੀ ਨਹੀਂ ਕਰ ਸਕੇਗਾ।
ਹੋਰ ਪੜ੍ਹੋ :
ਭਾਜਪਾ ਲੀਡਰ ਤੇ ਅਦਾਕਾਰ ਰਵੀ ਕਿਸ਼ਨ ਦਾ ਕਿਸਾਨਾਂ ਵੱਲੋਂ ਵਿਰੋਧ, ਰੂਪਨਗਰ ਵਿੱਚ ਕਰ ਰਿਹਾ ਸੀ ਫ਼ਿਲਮ ਦੀ ਸ਼ੂਟਿੰਗ
ਭਾਰਤ ਉਦੋਂ ਹੀ ਉੱਪਰ ਉੱਠ ਸਕਦਾ ਹੈ, ਜਦੋਂ ਉਹ ਆਪਣੀ ਪ੍ਰਾਚੀਨ ਸੱਭਿਅਤਾ ਅਤੇ ਸੰਸਕ੍ਰਿਤੀ ’ਚ ਵਿਸ਼ਵਾਸ ਕਰਕੇ ਉਸੇ ਰਸਤੇ ’ਤੇ ਅੱਗੇ ਵਧੇਗਾ । ਅੰਗਰੇਜ਼ਾਂ ਨੇ ਸਾਨੂੰ ਗੁਲਾਮੀ ਵਾਲਾ ਨਾਂਅ ਇੰਡੀਆ ਦਿੱਤਾ, ਜਿਸ ਦਾ ਅਰਥ ਹੈ ਕਿ ਸਿੰਧੂ ਨਦੀ ਦਾ ਪੂਰਬ। ਕੀ ਤੁਸੀਂ ਇਕ ਬੱਚੇ ਨੂੰ ਛੋਟੀ ਨੱਕ, ਦੂਜਾ ਜਾਂ ਸੀ ਸੈਕਸ਼ਨ ਬੁਲਾਓਗੇ? ਇਹ ਕਿਹੋ ਜਿਹਾ ਨਾਮ ਹੈ? ਮੈਂ ਤੁਹਾਨੂੰ ਭਾਰਤ ਦਾ ਅਰਥ ਦੱਸਦੀ ਹਾਂ।
ਇਹ ਤਿੰਨ ਸੰਸਕ੍ਰਿਤੀ ਦੇ ਸ਼ਬਦਾਂ ਤੋਂ ਬਣਿਆ ਹੈ ਭਾ (ਭਾਵ), ਰ (ਰਾਗ) ਅਤੇ ਤ (ਤਾਲ) ਤੋਂ ਬਣਿਆ ਹੈ। ਹਾਂ ਗੁਲਾਮ ਬਣਨ ਤੋਂ ਪਹਿਲਾਂ ਅਸੀਂ ਇਹੀ ਸੀ। ਸਾਨੂੰ ਅਪਣਾ ਗੁਆਚਿਆ ਹੋਇਆ ਮਾਣ ਹਾਸਲ ਕਰਨਾ ਚਾਹੀਦਾ ਹੈ ਚਲੋ, ਭਾਰਤ ਨਾਂਅ ਤੋਂ ਇਸ ਦੀ ਸ਼ੁਰੂਆਤ ਕਰਦੇ ਹਾਂ’।