ਪਤਾ ਨਹੀਂ ਕਿਹੜੇ ਪਹਾੜੇ ਪੜ੍ਹ ਗਈ ਈਸ਼ਾ ਰਿਖੀ ,ਗਿਆਰਾਂ ਜਨਵਰੀ ਨੂੰ ਹੋਵੇਗਾ ਖੁਲਾਸਾ 

Reported by: PTC Punjabi Desk | Edited by: Shaminder  |  January 10th 2019 11:40 AM |  Updated: January 10th 2019 11:40 AM

ਪਤਾ ਨਹੀਂ ਕਿਹੜੇ ਪਹਾੜੇ ਪੜ੍ਹ ਗਈ ਈਸ਼ਾ ਰਿਖੀ ,ਗਿਆਰਾਂ ਜਨਵਰੀ ਨੂੰ ਹੋਵੇਗਾ ਖੁਲਾਸਾ 

ਈਸ਼ਾ ਰਿਖੀ ਪਤਾ ਨਹੀਂ ਕਿਹੜੀਆਂ ਪੜਾਈਆਂ ਪੜ੍ਹ ਗਈ ਹੈ । ਉਸ ਨੂੰ ਸ਼ਾਇਦ ਪਹਾੜੇ ਨਹੀਂ ਆ ਰਹੇ ਇਸੇ ਲਈ ਉਹ ਦੋ ਦੂਣੀ ਚਾਰ ਦੀ ਬਜਾਏ ਦੋ ਦੂਣੀ ਪੰਜ ਹੀ ਕਹਿ ਰਹੀ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਉਸ ਦੀ ਨਵੀਂ ਆ ਰਹੀ ਅਤੇ ਗਿਆਰਾਂ ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਦੋ ਦੂਣੀ ਪੰਜ ਦੀ । ਜਿਸ 'ਚ ਉਹ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ । ਇਸ ਫਿਲਮ 'ਚ ਉਨ੍ਹਾਂ ਦੇ ਨਾਲ ਅੰਮ੍ਰਿਤ ਮਾਨ ਵੀ ਨਜ਼ਰ ਆਉਣਗੇ ।

ਹੋਰ ਵੇਖੋ : ਪੰਜਾਬੀ ਗਾਇਕਾ ਕੌਰ-ਬੀ ਨੂੰ ਹੈ ਇੱਕ ਖਾਸ ਚੀਜ਼ ਨਾਲ ਪਿਆਰ, ਦੇਖੋ ਵੀਡਿਓ

isha rikhi isha rikhi

ਇਹ ਫਿਲਮ 'ਚ ਸਮਾਜ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ,ਜੋ ਕਿ ਬੇਹੱਦ ਰੋਚਕ ਹੈ । ਇਸ ਵੀਡਿਓ ਨੂੰ ਕਰਮਜੀਤ ਅਨਮੋਲ ਨੇ ਸਾਂਝਾ ਕੀਤਾ ਹੈ ।

ਹੋਰ ਵੇਖੋ :ਗਿੱਪੀ ਨੂੰ ਪਸੰਦ ਹੈ ਇਹ ਖਾਸ ਚੀਜ਼, ਸ਼ਾਪਿੰਗ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ ,ਵੇਖੋ ਵੀਡਿਓ

roshan prince roshan prince

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਈਸ਼ਾ ਰਿਖੀ ਨੇ ਵੀ ਇਸ ਫਿਲਮ ਬਾਰੇ ਜਾਣਕਾਰੀ ਦੇ ਰਹੀ ਹੈ ਅਤੇ ਜਦੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਪਹਾੜੇ ਪੜ ਗਈ ਹੈ ਤਾਂ ਉਸ ਨੇ ਕਿਹਾ ਕਿ ਇਹ ਪ੍ਰੈਕਟੀਕਲ ਪਹਾੜੇ ਨੇ ਇਨ੍ਹਾਂ ਪਹਾੜਿਆਂ ਬਾਰੇ ਤੁਹਾਨੂੰ ਸਭ ਨੂੰ ਵੀ ਪਤਾ ਲੱਗ ਜਾਏਗਾ ਗਿਆਰਾਂ ਜਨਵਰੀ ਨੂੰ ।

 

View this post on Instagram

 

Do dooni 5 Releasing On 11th January @isharikhi @badboyshah @harrybhatti.director

A post shared by Karamjit Anmol (@karamjitanmol) on

ਕਿਉਂਕਿ ਇਸ ਦਿਨ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ।  ਇਸ ਦੇ ਨਾਲ ਹੀ ਰੌਸ਼ਨ ਪ੍ਰਿੰਸ ਨੇ ਵੀ ਫਿਲਮ ਦੀ ਕਾਮਯਾਬੀ ਦੀ ਕਾਮਨਾ ਕੀਤੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network