ਹਿਨਾ ਖ਼ਾਨ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਅਣਦੇਖੀ ਵੀਡੀਓ, ਅਦਾਕਾਰਾ ਪਿਤਾ ਦੇ ਨਾਲ ਹਿੰਦੀ ਗੀਤ ‘ਆਨੇਵਾਲਾ ਪਲ ਜਾਨੇਵਾਲਾ ਹੈ’ ਗਾਉਂਦੀ ਹੋਈ ਨਜ਼ਰ ਆਈ, ਪ੍ਰਸ਼ੰਸਕ ਵੀ ਹੋਏ ਭਾਵੁਕ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  May 21st 2021 11:16 AM |  Updated: May 21st 2021 11:22 AM

ਹਿਨਾ ਖ਼ਾਨ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਅਣਦੇਖੀ ਵੀਡੀਓ, ਅਦਾਕਾਰਾ ਪਿਤਾ ਦੇ ਨਾਲ ਹਿੰਦੀ ਗੀਤ ‘ਆਨੇਵਾਲਾ ਪਲ ਜਾਨੇਵਾਲਾ ਹੈ’ ਗਾਉਂਦੀ ਹੋਈ ਨਜ਼ਰ ਆਈ, ਪ੍ਰਸ਼ੰਸਕ ਵੀ ਹੋਏ ਭਾਵੁਕ, ਦੇਖੋ ਵੀਡੀਓ

ਹਰ ਬੱਚਾ ਆਪਣੇ ਮਾਪਿਆ 'ਚ ਰੱਬ ਨੂੰ ਦੇਖਦਾ ਹੈ । ਜਦੋਂ ਬੱਚਾ ਵੱਡਾ ਵੀ ਹੋ ਜਾਂਦਾ ਹੈ ਫਿਰ ਵੀ ਉਹ ਜ਼ਿੰਦਗੀ ਦੇ ਹਰ ਮੋੜ ਤੇ ਆਪਣੀ ਜ਼ਿੰਦਗੀ ਦੇ ਹਰ ਖ਼ਾਸ ਫੈਸਲਿਆਂ ਚ ਆਪਣੇ ਮਾਪਿਆ ਦੀ ਸਲਾਹ ਲੈਂਦਾ ਹੈ। ਕਿਉਂਕਿ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਉਹ ਆਪਣੇ ਮਾਪਿਆਂ ਦੇ ਲਈ ਬੱਚੇ ਹੀ ਰਹਿੰਦੇ ਨੇ। ਪਰ ਜਦੋਂ ਮਾਪਿਆ ਚੋਂ ਕੋਈ ਇੱਕ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ ਤਾਂ ਉਹ ਦੁੱਖ ਬਹੁਤ ਹੀ ਦੁਖਦਾਇਕ ਹੁੰਦਾ ਹੈ। ਅਜਿਹੇ ਹੀ ਦੁੱਖ 'ਚ ਲੰਘ ਰਹੀ ਹੈ ਅਦਾਕਾਰਾ ਹਿਨਾ ਖ਼ਾਨ

actress hina khan remember her late father Image Source: instagram

ਹੋਰ ਪੜ੍ਹੋ : ਰਣਜੀਤ ਬਾਵਾ ਲੈ ਕੇ ਆ ਰਹੇ ਨੇ ਨਵਾਂ ਗੀਤ ‘Fikar kari Na Ammiye’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

hina khan video Image Source: instagram

ਉਨ੍ਹਾਂ ਦੇ ਪਿਤਾ ਦੇ ਦਿਹਾਂਤ ਨੂੰ ਇੱਕ ਮਹੀਨਾ ਹੋ ਗਿਆ ਹੈ। ਹਿਨਾ ਖ਼ਾਨ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇੱਕ ਅਣਦੇਖੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀ ਕੀਤੀ ਹੈ। ਇਸ ਵੀਡੀਓ ਚ ਉਹ ਆਪਣੇ ਪਿਤਾ ਦੇ ਨਾਲ ਹਿੰਦੀ ਗੀਤ ‘ਆਨੇਵਾਲਾ ਪਲ ਜਾਨੇਵਾਲਾ ਹੈ’ ਗਾਉਂਦੀ ਹੋਈ ਦਿਖਾਈ ਦੇ ਰਹੀ ਹੈ। ਦਰਸ਼ਕ ਵੀ ਇਸ ਵੀਡੀਓ ਨੂੰ ਦੇਖ ਕੇ ਭਾਵੁਕ ਹੋ ਰਹੇ ਨੇ। ਅਦਾਕਾਰਾ ਗੌਹਰ ਖ਼ਾਨ ਨੇ ਵੀ ਕਮੈਂਟ ਕਰਕੇ ਹਿਨਾ ਖ਼ਾਨ ਨੂੰ ਹੌਸਲਾ ਦਿੱਤਾ ਹੈ। ਫੈਨਜ਼ ਤੇ ਕਈ ਹੋਰ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਹਿਨਾ ਨੂੰ ਹੌਸਲਾ ਅਫ਼ਜ਼ਾਈ ਦੇ ਰਹੇ ਨੇ।

hina khan post comments Image Source: instagram

 

ਦੱਸ ਦਈਏ ਹਿਨਾ ਖ਼ਾਨ ਦੇ ਪਿਤਾ ਦੀ ਕਾਰਡਿਕ ਅਰੈਸਟ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਹਿਨਾ ਖ਼ਾਨ ਬਹੁਤ ਵੱਡੇ ਸਦਮੇ ‘ਚ ਲੰਘ ਗੁਜ਼ਰ ਰਹੀ ਹੈ। ਪਿਤਾ ਦੀ ਮੌਤ ਤੋਂ ਬਾਅਦ ਹੀ ਹਿਨਾ ਖ਼ਾਨ ਕੋਰੋਨਾ ਦੇ ਨਾਲ ਪੀੜਤ ਹੋ ਗਈ ਸੀ। ਪਰ ਹਿਨਾ ਖ਼ਾਨ ਨੇ ਹਿੰਮਤ ਦੇ ਨਾਲ ਕੋਰੋਨਾ ਨੂੰ ਮਾਤ ਦੇ ਕੇ ਜ਼ਿੰਦਗੀ ਵੱਲ ਨੂੰ ਵੱਧ ਰਹੀ ਹੈ। ਹਾਲ ਹੀ ‘ਚ ਉਹ ‘ਪੱਥਰ ਵਰਗੀ’ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਐਕਟਰੈੱਸ ਹਿਨਾ ਖ਼ਾਨ ਜੋ ਕਿ ਟੀਵੀ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

actress hina khan with his father Image Source: instagram

 

 

View this post on Instagram

 

A post shared by HK (@realhinakhan)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network