ਐਕਟਰੈੱਸ ਗੁਰਪ੍ਰੀਤ ਕੌਰ ਚੱਢਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਪੰਜਾਬੀ ਤੇ ਹਿੰਦੀ ਜਗਤ ਦੀ ਖ਼ੂਬਸੂਰਤ ਤੇ ਫਿੱਟ ਐਕਟਰੈੱਸ ਗੁਰਪ੍ਰੀਤ ਕੌਰ ਚੱਢਾ (Gurpreet Kaur Chadha) ਜੋ ਕਿ ਏਨੀਂ ਦਿਨੀਂ ਮੁੰਬਈ ਤੋਂ ਪੰਜਾਬ ਆਏ ਹੋਏ ਨੇ। ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ । ਉਨ੍ਹਾਂ ਨੇ ਆਪਣੀ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤੀਆਂ ਨੇ।
Image Source: instagram
Image Source: instagram
ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ । ਗੁਰਪ੍ਰੀਤ ਚੱਢਾ ਨੇ ਕੈਪਸ਼ਨ ‘ਚ ਲਿਖਿਆ ਹੈ- ‘ਅਜ਼ੀਜ਼ਾਂ ਨੂੰ ਗੁਆਉਣਾ ਬਹੁਤ ਦੁਖਦਾਈ ਹੈ, ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਧਿਆਨ ਰੱਖੋ ਕਿਉਂਕਿ ਤੁਸੀਂ ਕੀਮਤੀ ਹੋ ? ਤੁਹਾਡੀ ਭਲਾਈ ਲਈ ਅਰਦਾਸ...’ । ਜਿਵੇਂ ਕਿ ਸਭ ਜਾਣਦੇ ਹੀ ਨੇ ਕੋਰੋਨਾ ਕਰਕੇ ਦੇਸ਼ ‘ਚ ਮੌਤ ਦਰ ਵੱਧ ਗਈ ਹੈ। ਵੱਡੀ ਗਿਣਤੀ ‘ਚ ਲੋਕ ਇਸ ਬਿਮਾਰੀ ਦੇ ਨਾਲ ਪੀੜਤ ਚੱਲ ਰਹੇ ਨੇ।
Image Source: instagram
ਜੇ ਗੱਲ ਕਰੀਏ ਗੁਰਪ੍ਰੀਤ ਕੌਰ ਚੱਢਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ। ਅਦਾਕਾਰਾ ਹੋਣ ਤੋਂ ਇਲਾਵਾ ਉਹ ਫ਼ਿਲਮਮੇਕਰ ਤੇ ਸੋਸ਼ਲ ਵਰਕਰ ਵੀ ਨੇ । ਟੀਵੀ ਦੇ ਕਈ ਰਿਆਲਟੀ ਸ਼ੋਅਜ਼ ‘ਚ ਉਹ ਬਤੌਰ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਨੇ। ਕੋਰੋਨਾ ਕਾਲ ‘ਚ ਵੀ ਉਨ੍ਹਾਂ ਨੇ ਲੋੜਵੰਦ ਲੋਕਾਂ ਦੀ ਖੂਬ ਸੇਵਾ ਕੀਤੀ ਸੀ । ਉਹ ਅਕਸਰ ਹੀ ਲੋਕਾਂ ਦੀ ਮਦਦ ਲਈ ਵੱਧ-ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਹੋਏ ਨਜ਼ਰ ਆਉਂਦੇ ਨੇ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਕਿਸਾਨਾਂ ਦੀ ਆਵਾਜ਼ ਵੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਰਹੇ ਨੇ।
View this post on Instagram