ਅੱਜਕੱਲ੍ਹ ਦੀਆਂ ਐਕਟਰੈੱਸਾਂ ਲਈ ਪੀਂਘ ਝੂਟਣਾ ਵੀ ਹੈ ਵੱਡਾ ਚੈਲੇਂਜ ,ਪੀਂਘ ਝੂਟਣ ਲੱਗਿਆਂ ਨਿਕਲੀਆਂ ਚੀਕਾਂ,ਵੇਖੋ ਵੀਡਿਓ 

Reported by: PTC Punjabi Desk | Edited by: Shaminder  |  January 03rd 2019 04:40 PM |  Updated: January 03rd 2019 04:40 PM

ਅੱਜਕੱਲ੍ਹ ਦੀਆਂ ਐਕਟਰੈੱਸਾਂ ਲਈ ਪੀਂਘ ਝੂਟਣਾ ਵੀ ਹੈ ਵੱਡਾ ਚੈਲੇਂਜ ,ਪੀਂਘ ਝੂਟਣ ਲੱਗਿਆਂ ਨਿਕਲੀਆਂ ਚੀਕਾਂ,ਵੇਖੋ ਵੀਡਿਓ 

ਸਾਕ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਚੱਲ ਰਹੀ ਹੈ । ਇਸ ਫਿਲਮ 'ਚ ਮੁਖ ਭੂਮਿਕਾ 'ਚ ਅਦਾਕਾਰਾ ਮੈਂਡੀ ਤੱਖੜ ਨਜ਼ਰ ਆਉਣਗੇ ਜਦਕਿ ਦੂਜੀ ਅਦਾਕਾਰਾ ਹੈ ਗੁਰਦੀਪ ਬਰਾੜ । ਇਹ ਦੋਵੇਂ ਅਦਾਕਾਰਾਂ ਸਾਕ ਦੇ ਸੈੱਟ 'ਤੇ ਖੂਬ ਮਸਤੀ ਕਰ ਰਹੀਆਂ ਨੇ । ਗੁਰਦੀਪ ਬਰਾੜ ਵਿਦੇਸ਼ ਦੀ ਜੰਮਪਲ ਹੈ ਅਤੇ ਆਪਣੇ ਪੰਜਾਬ ਦੀ ਧਰਤੀ 'ਤੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਗਾਇਕ ਸੁੱਖ-ਈ ਨੇ ਪੁਰਾਣੇ ਗਾਣੇ ਨੂੰ ਲਗਾਇਆ ਨਵੇਂ ਜ਼ਮਾਨੇ ਦਾ ਤੜਕਾ, ਦੇਖੋ ਵੀਡਿਓ

https://www.instagram.com/p/Br1ulsTAj_k/

ਇੱਕ ਥਾਂ 'ਤੇ ਉਹ ਪਿੰਡ 'ਚ ਜਿੱਥੇ ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਉਥੇ ਪੀਂਘ ਝੁਟ ਰਹੀ ਹੈ । ਜਦਕਿ ਦੂਜੀ ਤਸਵੀਰ 'ਚ ਉਨ੍ਹਾਂ ਦੀ ਫਿਲਮ ਦੇ ਸ਼ੂਟ ਦੀ ਹੈ ਜਿਸ 'ਚ ਉਹ ਪੂਰੇ ਦੇਸੀ ਅੰਦਾਜ਼ 'ਚ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਇਸ ਸਾਲ ਸੱਤ ਜੂਨ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਹੋਰ ਵੇਖੋ:ਸੱਸ ਅਤੇ ਨੂੰਹ ਆਪਸ ‘ਚ ਕਿਵੇਂ ਦਿੰਦੀਆਂ ਸਨ ਤਾਅਨੇ ਮਿਹਣੇ ,ਖਾਨ ਸਾਬ ਨੇ ਦੱਸਿਆ ,ਵੇਖੋ ਵੀਡਿਓ

https://www.instagram.com/p/BsIzq1Bn3MX/

ਇਸ ਫਿਲਮ 'ਚ ਮੈਂਡੀ ਤੱਖੜ ਅਤੇ ਜੋਬਨਪ੍ਰੀਤ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ਜਦਕਿ ਮੁਕੁਲ ਦੇਵ ,ਸੋਨਪ੍ਰੀਤ ਜਵੰਦਾ ,ਦਿਲਾਵਰ ਸਿੱਧੂ ,ਰੁਪਿੰਦਰ ਰੂਪੀ ,ਮਹਾਬੀਰ ਭੁੱਲਰ ਸਣੇ ਹੋਰ ਕਈ ਅਦਾਕਾਰ ਵੀ ਆਪਣੀ ਅਦਾਕਾਰੀ ਵਿਖਾਉਂਦੇ ਨਜ਼ਰ ਆਉਣਗੇ ।

mandy takhar mandy takhar

ਮਿਊਜ਼ਿਕ ਡਾਇਰੈਕਟਰ ਜੈਦੇਵ ਕੁਮਾਰ ਅਤੇ ਓਂਕਾਰ ਮਿਨਹਾਸ ਨੇ ਜਦਕਿ ਗੀਤਾਂ ਦੇ ਬੋਲ ਵੀਤ ਬਲਜੀਤ ਨੇ ਲਿਖੇ ਨੇ । ਮੈਂਡੀ ਤੱਖੜ ਨੇ ਸਾਕ ਦੇ ਸੈੱਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ ।

gurdeep brar gurdeep brar

ਇਸ ਤਸਵੀਰ 'ਚ ਉਹ ਫਿਲਮ ਦੇ ਇੱਕ ਕਲਾਕਾਰ ਨਾਲ ਨਜ਼ਰ ਆ ਰਹੇ ਨੇ । ਸਾਕ ਫਿਲਮ 'ਚ ਕੀ ਖਾਸ ਹੋਵੇਗਾ ਇਹ ਤੁਹਾਨੂੰ ਪਤਾ ਲੱਗੇਗਾ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਫਿਲਹਾਲ ਤਾਂ  ਇਸ ਫਿਲਮ ਦੀ ਸ਼ੂਟਿੰਗ ਅਜੇ ਚੱਲ ਰਹੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network