ਅਦਾਕਾਰਾ ਈਸ਼ਾ ਦਿਓਲ ਨੂੰ ਫ਼ਿਲਮ ਇੰਡਸਟਰੀ ‘ਚ 20 ਸਾਲ ਹੋਏ ਪੂਰੇ, ਅਦਾਕਾਰਾ ਨੇ ਵੀਡੀਓ ਸਾਂਝਾ ਕਰ ਸਭ ਦਾ ਕੀਤਾ ਧੰਨਵਾਦ

Reported by: PTC Punjabi Desk | Edited by: Shaminder  |  January 12th 2022 10:33 AM |  Updated: January 12th 2022 10:33 AM

ਅਦਾਕਾਰਾ ਈਸ਼ਾ ਦਿਓਲ ਨੂੰ ਫ਼ਿਲਮ ਇੰਡਸਟਰੀ ‘ਚ 20 ਸਾਲ ਹੋਏ ਪੂਰੇ, ਅਦਾਕਾਰਾ ਨੇ ਵੀਡੀਓ ਸਾਂਝਾ ਕਰ ਸਭ ਦਾ ਕੀਤਾ ਧੰਨਵਾਦ

ਅਦਾਕਾਰਾ ਈਸ਼ਾ ਦਿਓਲ (Esha Deol) ਨੇ ਫ਼ਿਲਮ ਇੰਡਸਟਰੀ (Film Industry)  ‘ਚ 20 ਸਾਲ (20 Years) ਪੂਰੇ ਕਰ ਲਏ ਹਨ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਈਸ਼ਾ ਦਿਓਲ ਉਸ ਦੇ ਬਾਲੀਵੁੱਡ ‘ਚ ਸਫ਼ਰ ਬਾਰੇ ਦੱਸ ਰਹੀ ਹੈ । ਇਸ ਦੇ ਨਾਲ ਹੀ ਇਸ ਵੀਡੀਓ ‘ਚ ਉਸ ਦੀਆਂ ਫ਼ਿਲਮਾਂ ਦੇ ਦ੍ਰਿਸ਼ਾਂ ਨੂੰ ਵੀ ਦਿਖਾਇਆ ਗਿਆ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਅੱਜ ਜਦੋਂ ਮੈਂ ਇਸ ਫ਼ਿਲਮ ਉਦਯੋਗ ‘ਚ 20 ਸ਼ਾਨਦਾਰ ਸਾਲ ਪੂਰੇ ਕੀਤੇ ਹਨ ਤਾਂ ਮੈਂ ਆਪਣੇ ਸਾਰੇ ਕੋ-ਸਟਾਰ, ਮੇਰੇ ਨਿਰਦੇਸ਼ਕਾਂ, ਮੇਰੇ ਨਿਰਮਾਤਾਵਾਂ ਅਤੇ ਸਟਾਫ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਇੱਕਠੇ ਅਜਿਹੇ ਸ਼ਾਨਦਾਰ ਸਮੇਂ ਦੇ ਲਈ’।

esha Deol image From instagram

ਹੋਰ ਪੜ੍ਹੋ : ਆਪਣੇ ਪੈੱਟ ਡੌਗ ਦੇ ਨਾਲ ਮਸਤੀ ਕਰਦੇ ਨਜ਼ਰ ਆਏ ਅਦਾਕਾਰ ਅਕਸ਼ੇ ਕੁਮਾਰ, ਵੀਡੀਓ ਵਾਇਰਲ

ਉਸ ਨੇ ਅੱਗੇ ਲਿਖਿਆ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੈਂ ਤੁਹਾਡੇ ਸਭ ਸ਼ੁਭ ਚਿੰਤਕਾਂ, ਮੇਰੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਹਾਡੇ ਕਾਰਨ ਮੈਂ ਹਾਂ, ਪਿਆਰ ਅਤੇ ਧੰਨਵਾਦ’। ਇਸ ਵੀਡੀਓ ਤੇ ਬਾਲੀਵੁੱਡ ਦੇ ਨਾਲ-ਨਾਲ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ ।

esha Deol with sister image From instagram

ਈਸ਼ਾ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਧੁਮ’ ਵਰਗੀਆਂ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਸ ਨੇ ਹਾਲ ਹੀ ‘ਚ ਦੁਆ ‘ਚ ਕੰਮ ਕੀਤਾ ਸੀ । ਜੋ ਕਿ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤੀ ਗਈ ਸੀ । ਹਾਲਾਂਕਿ ਈਸ਼ਾ ਦਿਓਲ ਨੇ ਫ਼ਿਲਮਾਂ ‘ਚ ਬਹੁਤ ਹੀ ਘੱਟ ਕੰਮ ਕੀਤਾ ਹੈ ।ਕਿਉਂਕਿ ਵਿਆਹ ਤੋਂ ਬਾਅਦ ਉਹ ਆਪਣੇ ਘਰ ਪਰਿਵਾਰ ‘ਚ ਰੁੱਝ ਗਈ ਸੀ ਜਿਸ ਕਾਰਨ ਫ਼ਿਲਮਾਂ ‘ਚ ਜ਼ਿਆਦਾ ਕੰਮ ਨਹੀਂ ਕਰ ਸਕੀ । ਪਰ ਹੁਣ ਮੁੜ ਤੋਂ ਉਹ ਇੰਡਸਟਰੀ ‘ਚ ਸਰਗਰਮ ਹੋ ਰਹੀ ਹੈ । ਈਸ਼ਾ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਹੈ । ਉਸ ਨੇ ਭਰਤ ਤਖਤਾਨੀ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ ।ਈਸ਼ਾ ਦਿਓਲ ਨੇ ਅੰਮਾ ਮੀਆਂ ਨਾਂਅ ਦੀ ਕਿਤਾਬ ਵੀ ਲਿਖੀ ਹੈ ਜਿਸ ‘ਚ ਉਸ ਨੇ ਆਪਣੇ ਮਾਂ ਬਣਨ ਦੇ ਅਹਿਸਾਸਾਂ ਨੂੰ ਬਿਆਨ ਕੀਤਾ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network