ਅਦਾਕਾਰਾ ਡਿੰਪੀ ਗਾਂਗੂਲੀ ਬਣਨ ਜਾ ਰਹੀ ਹੈ ਤੀਜੀ ਵਾਰ ਮਾਂ, ਬੇਬੀ ਬੰਪ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
Dimpy Ganguly Shared Her New maternity photoshoot : ਅਦਾਕਾਰਾ ਅਤੇ ਬਿੱਗ ਬੌਸ ਸੀਜ਼ਨ 8 ਦੀ ਸਾਬਕਾ ਪ੍ਰਤੀਭਾਗੀ ਰਹੀ ਡਿੰਪੀ ਗਾਂਗੂਲੀ ਜੋ ਕਿ ਇੱਕ ਵਾਰ ਫਿਰ ਤੋਂ ਮਾਂ ਬਣਨ ਜਾ ਰਹੀ ਹੈ। ਜੀ ਹਾਂ ਉਹ ਆਪਣੇ ਤੀਜੇ ਬੱਚੇ ਲਈ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੈ। ਉਨ੍ਹਾਂ ਨੇ ਆਪਣੇ ਮੈਟਰਨਿਟੀ ਸ਼ੂਟ ਦੀਆਂ ਕੁਝ ਝਲਕੀਆਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਕਾਜਲ ਅਗਰਵਾਲ ਨੇ ਆਪਣੇ ਪੁੱਤਰ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਪ੍ਰਸ਼ੰਸਕ ਕਰ ਰਹੇ ਨੇ ਤਾਰੀਫ
image source Instagram
ਉਨ੍ਹਾਂ ਨੇ ਤਿੰਨ ਤਸਵੀਰਾਂ ਤੇ ਦੋ ਵੀਡੀਓ ਸਾਂਝੀਆਂ ਕੀਤੀਆਂ ਨੇ। ਪਹਿਲੀ ਤਸਵੀਰ ‘ਚ ਉਹ ਆਪਣੇ ਬੇਬੀ ਬੰਪ ਨਾਲ, ਦੂਜੀ ਤਸਵੀਰ ਉਹ ਆਪਣੀ ਧੀ ਨਾਲ ਅਤੇ ਤੀਜੀ ਤਸਵੀਰ ‘ਚ ਉਹ ਆਪਣੇ ਪੁੱਤਰ, ਧੀ ਅਤੇ ਪਤੀ ਨੇ ਨਾਲ ਦਿਖਾਈ ਦੇ ਰਹੀ ਹੈ।
ਡਿੰਪੀ ਗਾਂਗੂਲੀ ਦਾ ਇਹ ਫੋਟੋਸ਼ੂਟ ਬਹੁਤ ਹੀ ਪਿਆਰਾ ਹੈ। ਉਨ੍ਹਾਂ ਨੇ ਨਾਲ ਹੀ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਇਹ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਡਿੰਪੀ ਨੂੰ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।
image source Instagram
ਦੱਸ ਦਈਏ ਡਿੰਪੀ ਗਾਂਗੂਲੀ ਦਾ ਕਦੇ ਰਾਹੁਲ ਮਹਾਜਨ ਦੇ ਨਾਲ ਵੀ ਸਬੰਧ ਰਿਹਾ ਸੀ। ਉਹ ਰਾਹੁਲ ਮਹਾਜਨ ਦੀ ਐਕਸ ਵਾਇਫ ਰਹੀ ਹੈ।
image source Instagram
ਡਿੰਪੀ ਗਾਂਗੂਲੀ ਨੇ ਰਾਹੁਲ ਮਹਾਜਨ ਦੇ ਨਾਲ ਡਾਈਵੋਰਸ ਤੋਂ ਬਾਅਦ ਦੁਬਈ ‘ਚ ਰਹਿਣ ਵਾਲੇ ਆਪਣੇ ਦੋਸਤ ਅਤੇ ਬਿਜਨੇਸਮੈਨ ਰੋਹਿਤ ਰਾਏ ਨਾਲ ਵਿਆਹ ਕਰਵਾ ਲਿਆ ਸੀ । ਜਿਨ੍ਹਾਂ ਤੋਂ ਉਨ੍ਹਾਂ ਦੀ ਇੱਕ ਧੀ ਰੇਆਨਾ ਅਤੇ ਬੇਟਾ ਆਰਿਅਨ ਰਾਏ ਹੈ। ਬਹੁਤ ਜਲਦ ਉਹ ਤੀਜੀ ਵਾਰ ਮਾਂ ਬਣੇਗੀ।
View this post on Instagram
View this post on Instagram