ਅਦਾਕਾਰਾ ਡੇਨਿਸ ਰਿਚਰਡਸ ਤੇ ਉਸਦੇ ਪਤੀ ‘ਤੇ ਲਾਸ ਏਂਜਲਸ ‘ਚ ਹੋਈ ਫਾਈਰਿੰਗ, ਵਾਲ-ਵਾਲ ਬਚੇ ਪਤੀ ਪਤਨੀ

Reported by: PTC Punjabi Desk | Edited by: Shaminder  |  November 17th 2022 11:53 AM |  Updated: November 17th 2022 11:53 AM

ਅਦਾਕਾਰਾ ਡੇਨਿਸ ਰਿਚਰਡਸ ਤੇ ਉਸਦੇ ਪਤੀ ‘ਤੇ ਲਾਸ ਏਂਜਲਸ ‘ਚ ਹੋਈ ਫਾਈਰਿੰਗ, ਵਾਲ-ਵਾਲ ਬਚੇ ਪਤੀ ਪਤਨੀ

ਗੋਲੀਬਾਰੀ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ । ਅਮਰੀਕਾ ਵਰਗੇ ਮੁਲਕਾਂ ‘ਚ ਵੀ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਅਜਿਹਾ ਹੀ ਇੱਕ ਤਾਜ਼ਾ ਮਾਮਲਾ ਵੇਖਣ ਨੂੰ ਮਿਲਿਆ ਹੈ ਅਮਰੀਕਾ ‘ਚ । ਜਿੱਥੇ ਮਸ਼ਹੂਰ ਅਦਾਕਾਰਾ ਡੇਨਿਸ ਰਿਚਰਡਸ (Denise Richards) ਅਤੇ ਉਸ ਦੇ ਪਤੀ ‘ਤੇ ਫਾਈਰਿੰਗ ਕੀਤੀ ਗਈ । ਪਰ ਇਹ ਵੱਡੀ ਰਾਹਤ ਦੀ ਖ਼ਬਰ ਹੈ ਕਿ ਅਦਾਕਾਰਾ ਤੇ ਉਸ ਦਾ ਪਤੀ ਇਸ ਹਾਦਸੇ ‘ਚ ਵਾਲ-ਵਾਲ ਬਚ ਗਏ ।

Dennis

ਹੋਰ ਪੜ੍ਹੋ : ਨਛੱਤਰ ਗਿੱਲ ਦੀ ਪਤਨੀ ਦੇ ਅੰਤਿਮ ਸਸਕਾਰ ਦੀਆਂ ਤਸਵੀਰਾਂ ਹੋ ਰਹੀਆਂ ਵਾਇਰਲ, ਧਾਹਾਂ ਮਾਰ ਮਾਰ ਆਪਣੀ ਮਾਂ ਨੂੰ ਆਵਾਜ਼ਾਂ ਮਾਰਦੀ ਨਜ਼ਰ ਆਈ ਨਵ-ਵਿਆਹੀ ਧੀ

ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਦੋਵੇਂ ਪਤੀ ਪਤਨੀ ਆਪਣੀ ਕਾਰ ਨੂੰ ਪਾਰਕ ਕਰਨ ਦੇ ਲਈ ਜਗ੍ਹਾ ਲੱਭ ਰਹੇ ਸਨ ਤਾਂ ਪਿੱਛੋਂ ਆ ਰਹੇ ਇੱਕ ਵਾਹਨ ਚਾਲਕ ਨੇ ਦੋਵਾਂ ‘ਤੇ ਫਾਈਰਿੰਗ ਕਰ ਦਿੱਤੀ । ਮੀਡੀਆ ਰਿਪੋਰਟਸ ਮੁਤਾਬਕ ਡੇਨਿਸ ਰਿਚਰਡਸ ਅਤੇ ਅਰੋਨ ਫਾਈਪਰਸ ਸੋਮਵਾਰ ਦੀ ਸਵੇਰ ਨੂੰ ਸਟੂਡੀਓ ਲਈ ਆਪਣੇ ਘਰ ਤੋਂ ਗਏ ਸਨ ।

Denis Richards, Image Source : Instagram

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸਾਂਝੀ ਕੀਤੀ ਆਪਣੀ ਹਰਿਆਣਵੀਂ ਲੁੱਕ ਦੇ ਨਾਲ ਪੁਰਾਣੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਕਾਰ ਨੂੰ ਅਦਾਕਾਰਾ ਦਾ ਪਤੀ ਚਲਾ ਰਿਹਾ ਸੀ । ਜਦੋਂ ਉਹ ਸਟੂਡੀਓ ਦੇ ਨਜ਼ਦੀਕ ਪਹੁੰਚੇ ਤਾਂ ਕਾਰ ਪਾਰਕ ਕਰਨ ਦੇ ਲਈ ਉਹ ਜਗ੍ਹਾ ਦੀ ਭਾਲ ਕਰ ਰਹੇ ਸਨ। ਇਸੇ ਦੌਰਾਨ ਪਿੱਛੋਂ ਤੋਂ ਆ ਰਿਹਾ ਵਾਹਨ ਚਾਲਕ ਤੈਸ਼ ‘ਚ ਆ ਗਿਆ ਅਤੇ ਉਸ ਨੇ ਇਸ ਜੋੜੇ ‘ਤੇ ਫਾਇਰ ਕਰ ਦਿੱਤੇ ।

Dennis Richards Image Source : Instagram

ਕਿਸੇ ਤਰ੍ਹਾਂ ਦੋਵਾਂ ਦੀ ਜਾਨ ਬਚ ਗਈ । ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸ਼ਖਸ ਤੋਂ ਪੁੱਛਗਿੱਛ ਕਰਕੇ ਬਣਦੀ ਕਾਰਵਾਈ ‘ਚ ਜੁਟੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network