ਅਦਾਕਾਰਾ ਦਲਜੀਤ ਕੌਰ ਦੇ ਮੰਗੇਤਰ ਨਿਖਿਲ ਪਟੇਲ ਨੇ ਸਜਾਈ ਸਿਰ ‘ਤੇ ਦਸਤਾਰ, ਕਿਹਾ ‘ਮੇਰੇ ਲਈ ਸਨਮਾਨ ਦੀ ਗੱਲ’

Reported by: PTC Punjabi Desk | Edited by: Shaminder  |  February 15th 2023 04:33 PM |  Updated: February 15th 2023 04:33 PM

ਅਦਾਕਾਰਾ ਦਲਜੀਤ ਕੌਰ ਦੇ ਮੰਗੇਤਰ ਨਿਖਿਲ ਪਟੇਲ ਨੇ ਸਜਾਈ ਸਿਰ ‘ਤੇ ਦਸਤਾਰ, ਕਿਹਾ ‘ਮੇਰੇ ਲਈ ਸਨਮਾਨ ਦੀ ਗੱਲ’

ਅਦਾਕਾਰਾ ਦਲਜੀਤ ਕੌਰ (Dalljiet Kaur) ਮੁੜ ਤੋਂ ਨਿਖਿਲ ਪਟੇਲ (Nikhil Patel) ਦੇ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੀ ਹੈ । ਨਿਖਿਲ ਪਟੇਲ ਦੇ ਨਾਲ ਉਸ ਨੇ ਵੈਲੇਂਨਟਾਈਨ ਡੇਅ ਦੇ ਮੌਕੇ ‘ਤੇ ਵੀ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਸਨ । ਅਦਾਕਾਰਾ ਦਾ ਹੋਣ ਵਾਲਾ ਪਤੀ ਵੀ ਦਲਜੀਤ ਦੇ ਨਾਲ ਵਿਆਹ ਕਰਵਾਉਣ ਦੇ ਲਈ ਬੇਹੱਦ ਉਤਸ਼ਾਹਿਤ ਹੈ । ਉਹ ਵੀ ਦਲਜੀਤ ਦੇ ਨਾਲ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ ।

Dalljiet Kaur Image Source: Instagram

ਹੋਰ ਪੜ੍ਹੋ : ਦੀਪ ਸਿੱਧੂ ਦੇ ਦਿਹਾਂਤ ਨੂੰ ਇੱਕ ਸਾਲ ਹੋਇਆ ਪੂਰਾ, ਰੀਨਾ ਰਾਏ ਨੇ ਦੀਪ ਦੇ ਨਾਲ ਤਸਵੀਰ ਸਾਂਝੀ ਕਰ ਕੀਤਾ ਯਾਦ, ਹਾਦਸੇ ਵਾਲੀ ਥਾਂ ‘ਤੇ ਨੌਜਵਾਨਾਂ ਨੇ ਕਰਵਾਇਆ ਪਾਠ

ਨਿਖਿਲ ਪਟੇਲ ਅਪਣਾ ਰਹੇ ਨੇ ਸਿੱਖ ਧਰਮ

ਨਿਖਿਲ ਪਟੇਲ ਨੇ ਦੋ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਲਜੀਤ ਕੌਰ ਦੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਸਤਿਕਾਰ ਅਤੇ ਸਨਮਾਨ ।

ਹੋਰ ਪੜ੍ਹੋ : ਸਾਬਕਾ ਪਤਨੀ ਤੋਂ ਵੱਖ ਹੋਣ ਤੋਂ ਬਾਅਦ ਇਸ ਕੁੜੀ ਨੂੰ ਡੇਟ ਕਰ ਰਹੇ ਹਨ ਰਾਜ ਬੱਬਰ ਦੇ ਪੁੱਤਰ ਪ੍ਰਤੀਕ ਬੱਬਰ

ਇਹ ਦੋ ਸ਼ਬਦ ਹਨ ਜੋ ਇਸ ਤਸਵੀਰ ਅਤੇ ਮੇਰੇ ਮਨ ‘ਚ ਆਉਂਦੇ ਹਨ । ਜਿਉਂ ਹੀ ਮੈਂ ਦਲਜੀਤ ਦੇ ਪਰਿਵਾਰਕ ਵਿਸ਼ਵਾਸ਼ ਅਤੇ ਸਿੱਖ ਧਰਮ ਤੇ ਸੱਭਿਆਚਾਰ ਨੂੰ ਅਪਨਾਉਣ ਲੱਗਿਆ ਹਾਂ। ਇੱਕ ਆਦਮੀ ਦੀ ਪਛਾਣ ‘ਚ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਉਸ ਦੀ ਇੱਕ ਪੱਗ (Turban)ਹੈ ।

Dalljiet Kaur ,, Image Source : Instagram

ਇਸ ਲਈ ਮੇਰੇ ਲਈ ਇਹ ਸਨਮਾਨ ਦੀ ਗੱਲ ਸੀ ਕਿ ਦਲਜੀਤ ਦੇ ਪਿਤਾ ਨੇ ਮੇਰੇ ਸਿਰ ‘ਤੇ ਪੱਗ ਬੰਨੀ। ਪਰ ਇਹ ਇੱਕ ਆਪਸੀ ਸਤਿਕਾਰ ਦੀ ਵੀ ਨਿਸ਼ਾਨੀ ਹੈ।ਇਸ ਦੇ ਨਾਲ ਹੀ ਨਿਖਿਲ ਪਟੇਲ ਨੇ ਦਲਜੀਤ ਦੇ ਪਿਤਾ ਕਰਨਲ ਅਵਤਾਰ ਉਜਾਗਰ ਸਿੰਘ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ।

ਦੂਜੇ ਵਿਆਹ ‘ਤੇ ਪਤੀ ਨੇ ਵੀ ਦਿੱਤਾ ਸੀ ਰਿਐਕਸ਼ਨ

ਦਲਜੀਤ ਕੌਰ ਦੇ ਦੂਜੇ ਵਿਆਹ ‘ਤੇ ਉਸ ਦੇ ਸਾਬਕਾ ਪਤੀ ਸ਼ਾਲੀਨ ਭਨੋਟ ਨੇ ਵੀ ਪ੍ਰਤੀਕਰਮ ਦਿੱਤਾ ਸੀ । ਉਸ ਨੇ ਕਿਹਾ ਸੀ ਕਿ ਦਲਜੀਤ ਵਧੀਆ ਜ਼ਿੰਦਗੀ ਡਿਜ਼ਰਵ ਕਰਦੀ ਹੈ ਅਤੇ ਮੈਂ ਉਸ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network