ਅਦਾਕਾਰਾ ਭੂਮੀ ਪੇਡਨੇਕਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਗੁਰੂ ਘਰ ਤੋਂ ਲਿਆ ਆਸ਼ੀਰਵਾਦ

Reported by: PTC Punjabi Desk | Edited by: Shaminder  |  October 29th 2021 04:52 PM |  Updated: October 29th 2021 04:52 PM

ਅਦਾਕਾਰਾ ਭੂਮੀ ਪੇਡਨੇਕਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਗੁਰੂ ਘਰ ਤੋਂ ਲਿਆ ਆਸ਼ੀਰਵਾਦ

ਅਦਾਕਾਰਾ ਭੂਮੀ ਪੇਡਨੇਕਰ (Bhumi Pednekar) ਨੂੰ ਬੀਤੇ ਦਿਨ ਮੁੰਬਈ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਸੀ । ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਸੀ ਲੱਗ ਸਕਿਆ ਕਿ ਉਹ ਕਿੱਥੇ ਜਾ ਰਹੇ ਹਨ । ਜਿਸ ਤੋਂ ਬਾਅਦ ਅਦਾਕਾਰਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ । ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple)ਦੇ ਦਰਸ਼ਨ ਕਰਨ ਦੇ ਲਈ ਗਈ ਹੈ । ਜਿਸ ਦੀਆਂ ਕੁਝ ਤਸਵੀਰਾਂ ਉੇਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Bhumi pednekar image From instagram

ਹੋਰ ਪੜ੍ਹੋ : ਫ਼ਿਲਮ ਦੇ ਸੈੱਟ ਤੇ ਰੋਹਿਤ ਸ਼ੈੱਟੀ ਤੇ ਅਕਸ਼ੇ ਕੁਮਾਰ ਵਿਚਕਾਰ ਹੋਈ ਹੱਥੋਪਾਈ

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਭੂਮੀ ਪੇਡਨੇਕਰ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਹੀ ਹੈ । ਉਹ ਗੁਰੂ ਘਰ ‘ਚ ਆਸ਼ੀਰਵਾਦ ਲੈਣ ਪਹੁੰਚੀ ਸੀ । ਇਸ ਮੌਕੇ ਉਸ ਦੇ ਨਾਲ ਕੁਝ ਦੋਸਤ ਵੀ ਨਜ਼ਰ ਆ ਰਹੇ ਹਨ । ਕੁਝ ਤਸਵੀਰਾਂ ਨੂੰ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਸਾਂਝਾ ਕੀਤਾ ਹੈ ।

Bhumi pednekar image From instagram

ਅਦਾਕਾਰਾ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਰਿਵਾਇਤੀ ਪਹਿਰਾਵੇ ‘ਚ ਨਜ਼ਰ ਆ ਰਹੀ ਹੈ । ਤਸਵੀਰ ‘ਚ ਉਹ ਕੁਲ ਮਾਲਕ ਪ੍ਰਮਾਤਮਾ ਤੋਂ ਆਸ਼ੀਵਾਦ ਮੰਗਦੀ ਅਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਭੂਮੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ ਵਿੱਚ ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਦੀ ਸ਼ੂਟਿੰਗ ਪੂਰੀ ਕੀਤੀ ਹੈ । ਇਸ ਤੋਂ ਇਲਾਵਾ ਉਹ ਉਹ ਵਿੱਕੀ ਕੌਸ਼ਲ ਦੇ ਨਾਲ ਫ਼ਿਲਮ ‘ਮਿਸਟਰ ਲੇਲੇ’ ‘ਚ ਵੀ ਨਜ਼ਰ ਆਏਗੀ । ਇਸ ਦੇ ਨਾਲ ਹੀ ਫ਼ਿਲਮ ਭੀੜ ‘ਚ ਵੀ ਦਿਖਾਈ ਦੇਵੇਗੀ ।

 

View this post on Instagram

 

A post shared by Bhumi ? (@bhumipednekar)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network