ਅਦਾਕਾਰਾ ਭਾਗਿਆਸ਼੍ਰੀ ਨੇ ਆਪਣੇ ਪਤੀ ਨਾਲ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ
ਫਿਲਮ ‘ਮੈਨੇ ਪਿਆਰ ਕੀਆ’ ਨਾਲ ਸਾਰਿਆਂ ਦੇ ਦਿਲਾਂ 'ਤੇ ਆਪਣੀ ਛਾਪ ਛੱਡਣ ਵਾਲੀ ਅਭਿਨੇਤਰੀ ਭਾਗਿਆਸ਼੍ਰੀ ਇਨ੍ਹੀਂ ਦਿਨੀਂ ਟੀਵੀ ਸਕ੍ਰੀਨ 'ਤੇ ਛਾਈ ਹੋਈ ਹੈ। ਸਮਾਰਟ ਜੋੜੀ ਤੋਂ ਸਭ ਦੀ ਪਸੰਦੀਦਾ ਜੋੜੀ ਬਣ ਚੁੱਕੀ ਹਿਮਾਲਿਆ ਦਾਸਾਨੀ ਅਤੇ ਭਾਗਿਆਸ਼੍ਰੀ ਪ੍ਰਸ਼ੰਸਕਾਂ ਦੇ ਜੁਬਾਨ ਉੱਤੇ ਹੈ। ਸੋਸ਼ਲ ਮੀਡੀਆ ਉੱਤੇ Bhagyashree ਦਾ ਨਵਾਂ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਕੈਟਰੀਨਾ ਕੈਫ ਸਟਾਈਲਿਸ਼ ਲੁੱਕ 'ਚ ‘Bowling’ ਕਰਦੀ ਆਈ ਨਜ਼ਰ, US ‘ਚ ਪਤੀ ਵਿੱਕੀ ਕੌਸ਼ਲ ਨਾਲ ਲੈ ਰਹੀ ਹੈ ਛੁੱਟੀਆਂ ਦਾ ਅਨੰਦ
ਹਾਲ ਹੀ 'ਚ ਭਾਗਿਆਸ਼੍ਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਜੋੜਾ ਕਾਫੀ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਭਾਗਿਆਸ਼੍ਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਹੀ, ਹਾਲ ਹੀ ਵਿੱਚ ਉਸਨੇ ਆਪਣੇ ਪਤੀ Himalaya Dasani ਨਾਲ ਇੱਕ ਬਹੁਤ ਹੀ ਰੋਮਾਂਟਿਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੇ ਪਤੀ ਹਿਮਾਲਿਆ ਨਾਲ ਡਾਂਸ ਕਰ ਰਹੀ ਹੈ। ਭਾਗਿਆਸ਼੍ਰੀ ਹਲਕੇ ਰੰਗ ਦੀ ਸਾੜ੍ਹੀ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ‘ਪੀਆ ਓ ਰੇ ਪੀਆ’ ਗੀਤ ਉੱਤੇ ਇਹ ਜੋੜਾ ਬਹੁਤ ਹੀ ਖੂਬਸੂਰਤੀ ਨਾਲ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਜੋੜੀ ਦੀ ਖੂਬ ਤਾਰੀਫ ਕਰ ਰਹੇ ਹਨ।
ਭਾਗਿਆਸ਼੍ਰੀ ਦੀ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਚਰਚਾ ਹੁੰਦੀ ਰਹਿੰਦੀ ਹੈ। ਉਹ ਦੂਜਿਆਂ ਨੂੰ ਵੀ ਫਿੱਟ ਰਹਿਣ ਲਈ ਪ੍ਰੇਰਿਤ ਕਰਦੀ ਹੈ। ਬਾਲੀਵੁੱਡ ਅਦਾਕਾਰਾ ਭਾਗਿਆਸ਼੍ਰੀ ਦੀਆਂ ਕੁਝ ਨਵੀਆਂ ਤਸਵੀਰਾਂ ਨੇ ਇੱਕ ਵਾਰ ਫਿਰ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਸੋਸ਼ਲ ਮੀਡੀਆ ਉੱਤੇ ਭਾਗਿਆਸ਼੍ਰੀ ਦੀ ਚੰਗੀ ਫੈਨ ਫਾਲਵਿੰਗ ਹੈ।
ਹੋਰ ਪੜ੍ਹੋ : ਤਰਸੇਮ ਜੱਸੜ ਨੇ ਲਈ ਨਵੀਂ ‘Land Rover’ ਕਾਰ, ਤਸਵੀਰ ਸਾਂਝੀ ਕਰਦੇ ਹੋਏ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ
View this post on Instagram