ਅਦਾਕਾਰ ਯੂਸਫ ਹੁਸੈਨ ਦਾ ਹੋਇਆ ਦਿਹਾਂਤ, ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ
ਅਦਾਕਾਰ ਯੂਸਫ ਹੁਸੈਨ (Yusuf Hussain) ਦਾ ਦੇਹਾਂਤ ਹੋ ਗਿਆ ਹੈ। ਯੂਸਫ ਹੁਸੈਨ ਨੇ ਕਈ ਦਹਾਕਿਆਂ ਤੱਕ ਹਿੰਦੀ ਟੈਲੀਵਿਜ਼ਨ ਅਤੇ ਫਿਲਮ ਇੰਡਸਟਰੀ ਵਿੱਚ ਕੰਮ ਕੀਤਾ। ਉਨ੍ਹਾਂ ਨੇ ਕਈ ਪ੍ਰੋਜੈਕਟਾਂ ਵਿੱਚ ਵੱਖ-ਵੱਖ ਕਿਰਦਾਰਾਂ ਦੀਆਂ ਭੂਮਿਕਾਵਾਂ ਨਿਭਾਈਆਂ। ਫਿਲਮ ਨਿਰਮਾਤਾ ਹੰਸਲ ਮਹਿਤਾ ਨੇ ਆਪਣੇ ਸਹੁਰੇ (Yusuf Hussain) ਦੇ ਦੇਹਾਂਤ ਦੀ ਖ਼ਬਰ ਦਿੱਤੀ ਹੈ। ਹੰਸਲ ਮਹਿਤਾ ਨੇ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ।
Pic Courtesy: twitter
ਹੋਰ ਪੜ੍ਹੋ :
Pic Courtesy: twitter
ਹੰਸਲ ਮਹਿਤਾ (Hansal Mehta) ਨੇ ਲਿਖਿਆ ਕਿ ਕਿਵੇਂ ਅਦਾਕਾਰ ਨੇ ਆਪਣੀ ਫਿਲਮ ਸ਼ਾਹਿਦ 'ਤੇ ਕੰਮ ਕਰਦੇ ਸਮੇਂ ਉਨ੍ਹਾਂ ਦੀ ਮਦਦ ਕੀਤੀ। ਹੰਸਲ ਨੇ ਦੱਸਿਆ ਕਿ ਕਿਵੇਂ ਯੂਸਫ ਹੁਸੈਨ (Yusuf Hussain) ਤੋਂ ਬਿਨਾਂ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਹੋਵੇਗੀ। ਬਾਲੀਵੁੱਡ ਦੀਆਂ ਹੋਰ ਹਸਤੀਆਂ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਹੰਸਲ ਮਹਿਤਾ ਨੇ ਟਵਿਟਰ 'ਤੇ ਲਿਖਿਆ, ਮੈਂ ਸ਼ਾਹਿਦ ਦੇ 2 ਸ਼ੈਡਿਊਲ ਪੂਰੇ ਕਰ ਲਏ ਅਤੇ ਅਸੀਂ ਫਸ ਗਏ ਸੀ, ਮੈਂ ਚਿੰਤਤ ਸੀ।
Pic Courtesy: twitter
ਇੱਕ ਫਿਲਮ ਨਿਰਮਾਤਾ ਵਜੋਂ ਕਰੀਅਰ ਲਗਪਗ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਸੀ, ਉਦੋਂ ਉਹ ਮੇਰੇ ਕੋਲ ਆਏ ਅਤੇ ਕਿਹਾ ਕਿ ਮੇਰੇ ਕੋਲ ਐਫਡੀ ਹੈ ਅਤੇ ਜੇਕਰ ਤੁਸੀਂ ਮੇਰੇ ਹੁੰਦਿਆਂ ਇੰਨੇ ਪਰੇਸ਼ਾਨ ਹੋਵੋ ਤਾਂ ਮੇਰਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਨੇ ਇੱਕ ਚੈੱਕ 'ਤੇ ਦਸਤਖ਼ਤ ਕੀਤੇ। ਇਸ ਰਕਮ ਨਾਲ ਸ਼ਾਹਿਦ ਦੀ ਫਿਲਮ ਪੂਰੀ ਹੋ ਸਕੀ। ਉਹ ਮੇਰੇ ਸਹੁਰਾ ਸਾਹਿਬ ਹੀ ਨਹੀਂ ਸਗੋਂ ਪਿਤਾ ਸੀ।