ਸੋਨਮ ਕਪੂਰ ਨੇ ਬੇਟੇ ਦੇ ਨਾਲ ਪਹਿਲੀ ਵਾਰ ਸਾਂਝਾ ਕੀਤਾ ਵੀਡੀਓ

Reported by: PTC Punjabi Desk | Edited by: Shaminder  |  November 21st 2022 04:57 PM |  Updated: November 21st 2022 04:57 PM

ਸੋਨਮ ਕਪੂਰ ਨੇ ਬੇਟੇ ਦੇ ਨਾਲ ਪਹਿਲੀ ਵਾਰ ਸਾਂਝਾ ਕੀਤਾ ਵੀਡੀਓ

ਸੋਨਮ ਕਪੂਰ (Sonam Kapoor) ਦਾ ਬੇਟੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਸੋਨਮ ਆਪਣੇ ਪਤੀ ਆਨੰਦ ਆਹੁਜਾ ਦੇ ਨਾਲ ਦਿਖਾਈ ਦੇ ਰਹੀ ਹੈ ਅਤੇ ਇਸ ਵੀਡੀਓ ‘ਚ ਦੋਵਾਂ ਦਾ ਪੁੱਤਰ ਵੀ ਨਜ਼ਰ ਆ ਰਿਹਾ ਹੈ।

sonam Kapoor Image Source : Instagram

ਹੋਰ ਪੜ੍ਹੋ : ਬਰਮਾ ਤੋਂ ਪੈਦਲ ਭਾਰਤ ਆਈ ਸੀ ਅਦਾਕਾਰਾ ਹੈਲੇਨ, ਹੱਡੀਆਂ ਦਾ ਪਿੰਜਰ ਬਣ ਗਿਆ ਸੀ ਸਰੀਰ, ਭਰਾ ਦੀ ਹੋ ਗਈ ਸੀ ਮੌਤ

ਇਸ ਤੋਂ ਪਹਿਲਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਰ ‘ਤੇ ਬੇਟੇ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਪਰ ਉਨ੍ਹਾਂ ‘ਚ ਕਿਸੇ ‘ਚ ਵੀ ਬੇਟੇ ਦਾ ਮੂੰਹ ਨਹੀਂ ਸੀ ਵਿਖਾਇਆ । ਪਰ ਇਸ ਵੀਡੀਓ ‘ਚ ਬੱਚੇ ਦਾ ਕੁਝ ਪਲਾਂ ਦੇ ਲਈ ਚਿਹਰਾ ਵੀ ਵਿਖਾਇਆ ਗਿਆ ਹੈ ।

Image Source : Instagram

ਹੋਰ ਪੜ੍ਹੋ : ਸੰਦੀਪ ਨੰਗਲ ਅੰਬੀਆ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਸਿੱਧੂ ਮੂਸੇਵਾਲਾ ਦੇ ਮਾਪੇ, ਸੰਦੀਪ ਨੰਗਲ ਅੰਬੀਆ ਦਾ ਵੀ ਗੈਂਗਸਟਰਾਂ ਨੇ ਕੀਤਾ ਸੀ ਕਤਲ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਸੋਨਮ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਦੇ ਘਰ ਪੁੱਤਰ ਨੇ ਜਨਮ ਲਿਆ ਹੈ ।

Sonam Kapoor never keeps fast for her husband Anand Ahuja on Karwa Chauth; here's why

ਸੋਨਮ ਕਪੂਰ ਅਨਿਲ ਕਪੂਰ ਦੀ ਧੀ ਹੈ ਤੇ ਉਸ ਦੀ ਇੱਕ ਛੋਟੀ ਭੈਣ ਵੀ ਹੈ । ਜਿਸ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ । ਇਸ ਵਿਆਹ ‘ਚ ਸੋਨਮ ਕਪੂਰ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਰਾਂ ਅਤੇ ਕੁਝ ਕਰੀਬੀ ਦੋਸਤਾਂ ਨੇ ਹੀ ਸ਼ਿਰਕਤ ਕੀਤੀ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network