40 ਸਾਲ ਦੀ ਉਮਰ ‘ਚ ਐਕਟਰ ਸਿਧਾਰਥ ਸ਼ੁਕਲਾ ਦੀ ਹੋਈ ਮੌਤ, ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਟੁੱਟੀ ਜੋੜੀ
ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 13 ਦੇ ਵਿਜੈਤਾ ਰਹੇ ਸਿਧਾਰਥ ਸ਼ੁਕਲਾ Siddharth Shukla ਜੋ ਕਿ heart attack ਦੇ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਜੀ ਹਾਂ ਇਹ ਦੁਖਦਾਇਕ ਖਬਰ ਮਨੋਰੰਜਨ ਜਗਤ ਦੇ ਗਲਿਆਰਿਆ ਤੋਂ ਆਈ ਹੈ।
ਸਿਧਾਰਥ ਸ਼ੁਕਲਾ ਦੇ ਫੈਨਜ਼ ਇਸ ਖਬਰ ਤੋਂ ਬਾਅਦ ਬਹੁਤ ਹੀ ਵੱਡੇ ਸਦਮੇ ਚ ਨੇ। ਕਿਸੇ ਨੂੰ ਵੀ ਇਸ ਗੱਲ ਦੇ ਯਕੀਨ ਨਹੀਂ ਹੋ ਰਿਹਾ ਹੈ ਕਿ ਸਿਰਫ 40 ਸਾਲ ਦੀ ਉਮਰ ਚ ਸਿਧਾਰਥ ਸ਼ੁਕਲਾ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਨੇ।
ਸਿਧਾਰਥ ਸ਼ੁਕਲਾ (siddharth-shukla) ਅਤੇ ਸ਼ਹਿਨਾਜ਼ ਗਿੱਲ (shahnaz gill) ਦੀ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਸੀ। ਦੋਵਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਹਾਲ ਹੀ ਇਹ ਜੋੜੀ ‘ਬਿੱਗ ਬੌਸ ਓਟੀਟੀ’ ‘ਚ ਇਕੱਠੇ ਨਜ਼ਰ ਆਏ ਸੀ।