ਅਦਾਕਾਰ ਸ਼ੇਖਰ ਸੁਮਨ ਦੀ ਮਾਂ ਦਾ ਦਿਹਾਂਤ, ਸ਼ੇਅਰ ਕੀਤੀ ਭਾਵੁਕ ਪੋਸਟ

Reported by: PTC Punjabi Desk | Edited by: Rupinder Kaler  |  June 18th 2021 05:20 PM |  Updated: June 18th 2021 05:20 PM

ਅਦਾਕਾਰ ਸ਼ੇਖਰ ਸੁਮਨ ਦੀ ਮਾਂ ਦਾ ਦਿਹਾਂਤ, ਸ਼ੇਅਰ ਕੀਤੀ ਭਾਵੁਕ ਪੋਸਟ

ਅਦਾਕਾਰ ਸ਼ੇਖਰ ਸੁਮਨ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਸ਼ੇਖਰ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਮਾਂ ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ ਹੈ । ਸ਼ੇਖਰ ਨੇ ਪੋਸਟ ਵਿਚ ਦੱਸਿਆ ਹੈ ਕਿ ਆਪਣੀ ਮਾਂ ਦੀ ਮੌਤ ਤੋਂ ਬਾਅਦ ਉਹ ਇਕ ਅਨਾਥ ਦੀ ਤਰ੍ਹਾਂ ਮਹਿਸੂਸ ਕਰ ਰਿਹਾ ਹੈ ਅਤੇ ਬਹੁਤ ਦੁਖੀ ਹੈ। ਉਸਨੇ ਆਪਣੀ ਮਾਂ ਦੇ ਅੰਤਮ ਸਸਕਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਭਾਵਨਾਤਮਕ ਪੋਸਟ ਲਿਖੀ ਹੈ।

ਹੋਰ ਪੜ੍ਹੋ :

ਗਾਇਕਾ ਕੌਰ ਬੀ ਨੇ ਆਪਣੇ ਤਾਇਆ ਤਾਈ ਨਾਲ ਤਸਵੀਰ ਸਾਂਝੀ ਕਰਕੇ, ਕਹੀ ਖ਼ਾਸ ਗੱਲ

Watch: Shekhar Suman Talks About The Importance Of Language In Today’s Comedy

ਖ਼ਬਰਾਂ ਦੀ ਮੰਨੀਏ ਤਾਂ ਉਹਨਾਂ ਦੀ ਮਾਂ ਲੰਬੇ ਸਮੇਂ ਤੋਂ ਕਿਡਨੀ ਨਾਲ ਸਬੰਧਤ ਬਿਮਾਰੀ ਨਾਲ ਪੀੜਤ ਸੀ ਅਤੇ ਕੁਝ ਦਿਨਾਂ ਤੋਂ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ। ਸ਼ੇਖਰ ਸੁਮਨ ਨੇ ਮਾਂ ਲਈ ਇਕ ਭਾਵੁਕ ਪੋਸਟ ਟਵੀਟ ਕਰਦਿਆਂ ਲਿਖਿਆ- ਮੇਰੀ ਮਾਂ, ਜਿਸਨੂੰ ਮੈਂ ਬਹੁਤ ਪਿਆਰ ਕਰਦਾ ਸੀ, ਨੇ ਮੈਨੂੰ ਪਿਛਲੇ ਦਿਨੀਂ ਛੱਡ ਦਿੱਤਾ।

ਮੈਂ ਬਹੁਤ ਉਦਾਸ ਹਾਂ ਅਤੇ ਉਸ ਦੇ ਗੁਜ਼ਰਨ ਤੋਂ ਬਾਅਦ ਇੱਕ ਅਨਾਥ ਵਰਗਾ ਮਹਿਸੂਸ ਕਰਦਾ ਹਾਂ। ਤੁਹਾਡਾ ਧੰਨਵਾਦ ਮਾਂ, ਹਰ ਸਮੇਂ ਮੇਰੇ ਨਾਲ ਰਹੀ। ਮੈਂ ਆਪਣੇ ਆਖਰੀ ਸਾਹਾਂ ਤੱਕ ਤੁਹਾਨੂੰ ਯਾਦ ਕਰਾਂਗਾ’।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network