ਐਕਟਰ ਰਣਵੀਰ ਸਿੰਘ ਦੀ ਨਵੀਂ ਲੁੱਕ ਨੇ ਸਭ ਨੂੰ ਕੀਤਾ ਹੈਰਾਨ, ਸਾਹਮਣੇ ਆਈਆਂ ਨਵੀਆਂ ਤਸਵੀਰਾਂ, ਲੰਬੇ ਵਾਲਾਂ ਨਾਲ ਆਏ ਨਜ਼ਰ
ਅਦਾਕਾਰ ਰਣਵੀਰ ਸਿੰਘ ਆਪਣੇ ਲਾਈਫ ਸਟਾਈਲ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ । ਕਈ ਵਾਰ ਉਹ ਆਪਣੇ ਸਟਾਈਲ ਤੇ ਆਪਣੇ ਕੱਪੜਿਆਂ ਕਰਕੇ ਟਰੋਲ ਵੀ ਹੁੰਦੇ ਹਨ। ਇੱਕ ਵਾਰ ਉਹ ਫਿਰ ਤੋਂ ਚਰਚਾ ਚ ਆ ਗਏ ਨੇ । ਉਨ੍ਹਾਂ ਨੇ ਆਪਣੀ ਨਵੀਂ ਲੁੱਕ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਜਿਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ।
image source- instagram
image source- instagram
ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤੋਂ ਬਾਅਦ ਇੱਕ ਕਰਕੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਜਿਸ ‘ਚ ਉਹ ਲੰਬੇ ਵਾਲਾਂ ਤੇ ਹੈਂਡਬੈੱਗ ਦੇ ਨਾਲ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਸਕਾਈਬਲਿਊ ਰੰਗ ਦਾ ਸਟਾਈਲਿਸ਼ ਟਰੈਕ ਸੂਟ ਪਾਇਆ ਹੋਇਆ ਹੈ। ਆਲਿਆ ਭੱਟ, ਹਿਮੇਸ਼ ਰੇਸ਼ਮੀਆ, ਅਰਜੁਨ ਕਪੂਰ ਵਰਗੇ ਕਈ ਹੋਰ ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੁਝ ਹੀ ਸਮੇਂ ‘ਚ ਇਹ ਤਸਵੀਰਾਂ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ। ਸੋਸ਼ਲ ਮੀਡੀਆ ਉੱਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ।
image source- instagram
ਜੇ ਗੱਲ ਕਰੀਏ ਰਣਵੀਰ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਫ਼ਿਲਮ ’83’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ । ਇਸ ਫ਼ਿਲਮ ‘ਚ ਦੀਪਿਕਾ ਪਾਦੁਕੋਣ ਵੀ ਨਜ਼ਰ ਆਵੇਗੀ, ਉਹ ਕਪਿਲ ਦੇਵ ਦੀ ਪਤਨੀ ਦਾ ਰੋਲ ਨਿਭਾਉਂਦੀ ਹੋਈ ਨਜ਼ਰ ਆਵੇਗੀ।