ਅਦਾਕਾਰ ਰਣਧੀਰ ਕਪੂਰ ਨਵੇਂ ਘਰ ‘ਚ ਹੋਏ ਸ਼ਿਫਟ, ਨੀਤੂ ਕਪੂਰ ਵੀ ਪੂਜਾ ‘ਚ ਹੋਈ ਸ਼ਾਮਿਲ
ਬਾਲੀਵੁੱਡ ਦੇ ਦਿੱਗਜ ਅਦਾਕਾਰ ਰਣਧੀਰ ਕਪੂਰ ਹਾਲ ਹੀ ‘ਚ ਆਪਣੇ ਨਵੇਂ ਘਰ ‘ਚ ਸ਼ਿਫਟ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਘਰ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ ।ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਦੱਸਿਆ ਕਿ ਮੈਂ ਆਪਣੇ ਪੁਰਾਣੇ ਘਰ ‘ਚ ਬਹੁਤ ਇਕੱਲਾ ਮਹਿਸੂਸ ਕਰ ਰਿਹਾ ਸੀ, ਪਰ ਹੁਣ ਮੈਂ ਆਪਣੇ ਪਰਿਵਾਰ ਦੇ ਨਜ਼ਦੀਕ ੳਾ ਗਿਆ ਹਾਂ, ਬਾਕੀ ਸਭ ਮੈਨੂੰ ਇੱਥੇ ਮਿਲਣ ਆ ਸਕਦੇ ਹਨ ।
Image From Instagram
ਹੋਰ ਪੜ੍ਹੋ : ਗਰਮੀ ਦੇ ਮੌਸਮ ’ਚ ਹੀਟਸਟ੍ਰੋਕ ਤੋਂ ਬਚਣ ਲਈ ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਇਹ ਚੀਜ਼ਾਂ
Image From Manav Manglani instagram
ਇਸ ਮੌਕੇ ਉਨ੍ਹਾਂ ਨੇ ਘਰ ‘ਚ ਛੋਟੀ ਜਿਹੀ ਪੂਜਾ ਰਖਵਾਈ । ਜਿਸ ‘ਚ ਕਰੀਨਾ ਕਪੂਰ, ਕਰਿਸ਼ਮਾ ਕਪੂਰ,ਰਿਦਿਮਾ ਕਪੂਰ ਸਣੇ ਪਰਿਵਾਰਿਕ ਮੈਂਬਰ ਸ਼ਾਮਿਲ ਹੋਏ । ਕਰੀਨਾ ਅਤੇ ਕਰਿਸ਼ਮਾ ਕਪੂਰ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
Image From Manav Manglani instagram
ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਪਿਤਾ ਜੀ ਦੇ ਘਰ ਜਾਂਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ ।
View this post on Instagram
ਅਦਾਕਾਰ ਦੀਆਂ ਦੋਵੇਂ ਧੀਆਂ ਇਸ ਮੌਕੇ ਮੌਜੂਦ ਰਹੀਆਂ ।ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਦਿਖਾਈ ਦੇਵੇਗੀ ।
View this post on Instagram