ਅਦਾਕਾਰ ਰਾਜੀਵ ਠਾਕੁਰ ਦੇ ਫੈਨ ਦਾ ਸੈਲਫੀ ਲੈਣ ਦੌਰਾਨ ਇੱਕ ਸ਼ਖਸ ਨੇ ਖੋਹਿਆ ਮੋਬਾਈਲ, ਦਰਬਾਰ ਸਾਹਿਬ ‘ਚ ਮੱਥਾ ਟੇਕਣ ਗਿਆ ਸੀ ਅਦਾਕਾਰ
ਰਾਜੀਵ ਠਾਕੁਰ (Rajiv Thakur) ਆਪਣੀ ਫ਼ਿਲਮ ‘ਕੰਜੂਸ ਮਜਨੂੰ ਖਰਚੀਲੀ ਲੈਲਾ’ (Kanjoos majnu kharcheeli Laila) ਨੂੰ ਲੈ ਕੇ ਇਨ੍ਹੀਂ ਦਿਨੀਂ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ਲੋਹੜੀ ਮੌਕੇ ‘ਤੇ ਰਿਲੀਜ਼ ਹੋਈ ਹੈ। ਇਸ ਤੋਂ ਪਹਿਲਾਂ ਉਹ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕਰਨ ਪਹੁੰਚੇ ।
image Source : Google
ਹੋਰ ਪੜ੍ਹੋ : ਦੇਸ਼ ਭਰ ‘ਚ ਲੋਹੜੀ ਦੀਆਂ ਰੌਣਕਾਂ, ਜਾਣੋਂ ਕਿਉਂ ਮਨਾਈ ਜਾਂਦੀ ਹੈ ਲੋਹੜੀ
ਜਿਉਂ ਹੀ ਉਨ੍ਹਾਂ ਦੇ ਅੰਮ੍ਰਿਤਸਰ ਆਉਣ ਦੀ ਖ਼ਬਰ ਅਦਾਕਾਰ ਦੇ ਫੈਨਸ ਨੂੰ ਮਿਲੀ ਤਾਂ ਉਨ੍ਹਾਂ ਦੇ ਫੈਨਸ ਸੈਲਫੀ ਲੈਣ ਦੇ ਲਈ ਆ ਗਏ । ਪਰ ਦਰਬਾਰ ਸਾਹਿਬ ‘ਚ ਰਾਜੀਵ ਠਾਕੁਰ ਦੇ ਮੌਜੂਦ ਇੱਕ ਸ਼ਖਸ ਨੇ ਉਨ੍ਹਾਂ ਦਾ ਫੈਨ ਦਾ ਫੋਨ ਖੋਹ ਲਿਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
image source : Instagram
ਹੋਰ ਪੜ੍ਹੋ : ਲੋਹੜੀ ਦੇ ਗੀਤਾਂ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ, ਪੜ੍ਹੋ ਪੂਰੀ ਖ਼ਬਰ
ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜਿਉਂ ਹੀ ਅਦਾਕਾਰ ਮੱਥਾ ਟੇਕ ਕੇ ਬਾਹਰ ਆਉਂਦਾ ਹੈ ਤਾਂ ਉਸ ਦਾ ਫੋਨ ਖੋਹ ਲਿਆ ਜਾਂਦਾ ਹੈ । ਇਸ ਮੌਕੇ ਉੇਨ੍ਹਾਂ ਨੇ ਮੀਡੀਆ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਬਹੁਤ ਹੀ ਖੁਸ਼ਕਿਸਮਤ ਹਨ ਕਿ ਉਹ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਪੈਦਾ ਹੋਏ ਹਨ ।
ਉਨ੍ਹਾਂ ਨੇ ਕਿ ਗੁਰੂ ਦੀ ਨਗਰੀ ‘ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਮੱਥਾ ਟੇਕ ਕੇ ਉਨ੍ਹਾਂ ਨੂੰ ਬਹੁਤ ਹੀ ਸਕੂਨ ਮਿਲਿਆ ਹੈ ।
View this post on Instagram