ਅਦਾਕਾਰ ਪ੍ਰਾਚੀਨ ਚੌਹਾਨ ’ਤੇ ਲੱਗੇ ਛੇੜ-ਛਾੜ ਕਰਨ ਦੇ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫਤਾਰ
ਮਸ਼ਹੂਰ ਅਦਾਕਾਰ ਪ੍ਰਾਚੀਨ ਚੌਹਾਨ ਨੂੰ ਛੇੜ ਛਾੜ ਦੇ ਇੱਕ ਮਾਮਲੇ ਵਿੱਚ ਮੁੰਬਈ ਦੀ ਮਲਾਡ ਈਸਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਇੱਕ ਕੁੜੀ ਨੇ ਅਦਾਕਾਰ ਦੇ ਖ਼ਿਲਾਫ਼ ਮਲਾਡ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਧਾਰਾ 354, 342, 323, 506 (2) ਦੇ ਤਹਿਤ ਕੇਸ ਦਰਜ ਕੀਤਾ ਹੈ।
ਹੋਰ ਪੜ੍ਹੋ :
ਗੁਲਸ਼ਨ ਕੁਮਾਰ ਕਤਲ ਕੇਸ ’ਚੋਂ ਬਰੀ ਹੋਣ ਤੋਂ ਬਾਅਦ ਟਿਪਸ ਇੰਡਸਟਰੀਜ਼ ਦੇ ਮਾਲਕ ਰਮੇਸ਼ ਤੌਰਾਨੀ ਨੇ ਕਹੀ ਵੱਡੀ ਗੱਲ
Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਏਨੀਂ ਦਿਨੀਂ ਟੀਵੀ ਇੰਡਸਟਰੀ ਦੇ ਅਦਾਕਾਰ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਟੀਵੀ ਅਦਾਕਾਰ ਪਰਲ ਵੀ ਪੁਰੀ ਨੂੰ ਇਕ ਨਾਬਾਲਿਗ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਪ੍ਰਾਚੀਨ ਚੌਹਾਨ ਨੇ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ‘ਕਸੌਟੀ ਜ਼ਿੰਦਾਗੀ ਕੀ’ ਨਾਲ ਟੀਵੀ ਵਿਚ ਆਪਣੀ ਸ਼ੁਰੂਆਤ ਕੀਤੀ ਸੀ। ਇਸਦੇ ਨਾਲ ਹੀ, ਉਸਨੇ ‘ਕੁਛ ਝੁਕੀ ਪਲਕੇ’, ‘ਸਿੰਦੂਰ ਤੇਰੇ ਨਾਮ ਕਾ ਸਾਤ ਫੇਰੇ’ ਵਰਗੇ ਹੋਰ ਕਈ ਲੜੀਵਾਰ ਨਾਟਕਾਂ ਵਿੱਚ ਅਹਿਮ ਕਿਰਦਾਰ ਨਿਭਾਏ ਹਨ ।