ਅਦਾਕਾਰ ਮਾਨਵ ਵਿੱਜ ਨੇ ਆਪਣੀ ਮਾਂ ਦੀ ਬਰਸੀ 'ਤੇ ਤਸਵੀਰ ਸਾਂਝੀ ਕਰਕੇ ਲਿਖਿਆ ਭਾਵੁਕ ਸੁਨੇਹਾ
ਅਦਾਕਾਰ ਮਾਨਵ ਵਿੱਜ ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪਾਲੀਵੁੱਡ ਹੀ ਨਹੀਂ ਬਾਲੀਵੁੱਡ 'ਚ ਵੀ ਖ਼ਾਸ ਜਗ੍ਹਾ ਬਣਾਈ ਹੈ ।ਉਨ੍ਹਾਂ ਨੇ ਆਪਣੀ ਮਾਂ ਦੀ ਬਰਸੀ 'ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ "ਮਿਸ ਕਰਦਾ ਮੈਂ ਉਨ੍ਹਾਂ ਹੱਗੀਆਂ,ਉਹ ਪਾਰੀਆਂ,ਮੇਰਾ ਦਾਤਾ ਮੇਰੀ ਮਾਂ ਨੂੰ ਆਪਣੇ ਕੋਲ ਜਿੱਦਾਂ ਦੀ ਉਹ ਸੋਹਣੀ ਸੀ ਓਦਾਂ ਹੀ ਸੋਹਣੇ ਤਰੀਕੇ ਨਾਲ ਰੱਖੇ । ਇਸ ਦੇ ਨਾਲ ਹੀ ਉਨ੍ਹਾਂ ਨੇ ਹੈਸ਼ਟੈਗ ਕੀਤਾ #ਤੇਰੇ ਬਗੈਰ10 ਸਾਲ ।ਤੇਰੀ ਹਰ ਚਪੇੜ ਅਤੇ ਡਾਂਟ ਇਸ ਮਾਨਵ ਦੀ ਹੋਂਦ ਨੂੰ ਸੰਵਾਰੇ ਮੇਰੀਏ ਮਾਏਂ"।
https://www.instagram.com/p/B59NfhAHkn5/
ਮਾਨਵ ਵਿੱਜ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ । ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2002 'ਚ ਸ਼ਹੀਦ ਭਗਤ ਸਿੰਘ 'ਤੇ ਬਣੀ ਫ਼ਿਲਮ ਸ਼ਹੀਦ-ਏ-ਆਜ਼ਮ ਤੋਂ ਕੀਤੀ ਸੀ । ਇਸ ਫ਼ਿਲਮ 'ਚ ਉਨ੍ਹਾਂ ਨੇ ਸੁਖਦੇਵ ਦਾ ਕਿਰਦਾਰ ਨਿਭਾਇਆ ਸੀ ।
https://www.instagram.com/p/B55IZjmneTK/
ਫ਼ਿਲਮਾਂ 'ਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਮਾਨਵ ਵਿੱਜ ਦਾ ਮੰਨਣਾ ਹੈ ਕਿ ਉਹ ਭਾਵੇਂ ਕਿਸੇ ਫ਼ਿਲਮ 'ਚ ਮੁੱਖ ਕਿਰਦਾਰ ਨਾ ਕਰਕੇ ਸਾਈਡ ਰੋਲ ਹੀ ਕਰਦੇ ਹੋਣ ਅਤੇ ਫ਼ਿਲਮ 'ਚ ਉਨ੍ਹਾਂ ਦਾ ਛੋਟਾ ਜਿਹਾ ਕਿਰਦਾਰ ਹੀ ਕਿਉਂ ਨਾ ਹੋਵੇ ਉਹ ਆਪਣੀ ਮਾਂ ਦੇ ਕਹਿਣ ਮੁਤਾਬਿਕ ਉਸ ਕਿਰਦਾਰ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ ।
https://www.instagram.com/p/B5zrq8dHULN/
ਇਸ ਤੋਂ ਇਲਾਵਾ ਬੁਰਾਰ 2012,ਪੰਜਾਬ 1984,ਦਿਲ ਵਿਲ ਪਿਆਰ ਵਿਆਰ,ਰੰਗੂਨ ਅਤੇ ਹੁਣ ਡੀਐੱਸਪੀ ਦੇਵ ਵਰਗੀਆਂ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ । ਬਾਲੀਵੁੱਡ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਮਾਨਵ ਵਿੱਜ ਨੇ ਨਾਮ ਸ਼ਬਾਨਾ,ਫਿਲੌਰੀ,ਇੰਦੂ ਸਰਕਾਰ ਅਤੇ ਅੰਧਾਧੁੰਨ ਸਣੇ ਕਈ ਫ਼ਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕੀਤਾ ਗਿਆ ਹੈ ।