ਮੁੜ ਜਨਤਾ ਦੇ ਨਿਸ਼ਾਨੇ 'ਤੇ ਆਏ ਅਦਾਕਾਰ ਕੇਆਰਕੇ, ਚੋਣਾਂ ਨੂੰ ਲੈ ਕੀਤੀ ਬਿਆਨਬਾਜ਼ੀ ਨੂੰ ਲੈ ਕੇ ਹੋਏ ਟ੍ਰੋਲ

Reported by: PTC Punjabi Desk | Edited by: Pushp Raj  |  March 11th 2022 05:01 PM |  Updated: March 11th 2022 05:01 PM

ਮੁੜ ਜਨਤਾ ਦੇ ਨਿਸ਼ਾਨੇ 'ਤੇ ਆਏ ਅਦਾਕਾਰ ਕੇਆਰਕੇ, ਚੋਣਾਂ ਨੂੰ ਲੈ ਕੀਤੀ ਬਿਆਨਬਾਜ਼ੀ ਨੂੰ ਲੈ ਕੇ ਹੋਏ ਟ੍ਰੋਲ

ਬਾਲੀਵੁੱਡ ਅਦਾਕਾਰ ਕੇਆਰਕੇ ਅਕਸਰ ਹੀ ਕਿਸੇ ਨਾ ਕਿਸੇ ਕਾਰਨਾਂ ਨੂੰ ਲੈ ਕੇ ਚਰਚਾ ਵਿੱਚ ਹੈ। ਇੱਕ ਮੁੜ ਆਪਣੇ ਵਿਵਾਦਿਤ ਬਿਆਨ ਨੂੰ ਕੇ ਚਰਚਾ ਵਿੱਚ ਆ ਗਏ ਹਨ। ਚੋਣ ਤੋਂ ਪਹਿਲਾਂ ਕੇਆਰਕੇ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ। ਹੁਣ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਕੇਆਰਕੇ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

10 ਮਾਰਚ ਨੂੰ ਦੇਸ਼ ਦੇ ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦਾ ਨਤੀਜਾ ਨੂੰ ਆ ਗਿਆ ਹੈ। ਇਸ ਦਾ ਅਸਰ ਬਾਲੀਵੁੱਡ ਉੱਤੇ ਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਚੋਣਾਂ ਤੋਂ ਪਹਿਲਾਂ ਕੇਆਰਕੇ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ 10 ਮਾਰਚ ਨੂੰ ਇੱਕ ਤੋਂ ਬਾਅਦ ਇੱਕ ਕਈ ਟਵੀਟ ਕਰਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਉੱਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਸਨ।

10 ਮਾਰਚ ਦੀ ਸਵੇਰ ਨੂੰ ਕੇਆਰਕੇ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰਦੇ ਹੋਏ ਲਿਖਿਆ, " ਕੀ ਹਾਲ ਹੈ ਯੋਗੀ ਜੀ, ਅੱਜ ਤੁਹਾਡਾ ਆਖਰੀ ਦਿਨ ਹੈ। " ਇਸ ਤੋਂ ਪਹਿਲਾਂ ਵੀ ਕੇਆਰਕੇ ਨੇ 17 ਫਰਵਰੀ ਨੂੰ ਇੱਕ ਟਵੀਟ ਵਿੱਚ ਸੀਐਮ ਉੱਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਸੀ, " ਕਿ ਮੈਂ ਅੱਜ ਸੁੰਹ ਚੁੱਕਦਾ ਹਾਂ ਜੇਕਰ 10 ਮਾਰਚ 2022 ਵਿੱਚ ਨੂੰ ਯੋਗੀ ਜੀ ਦੀ ਹਾਰ ਨਾਂ ਹੋਈ ਤਾਂ ਮੈਂ ਫੇਰ ਕਦੇ ਵੀ ਇੰਡੀਆ ਨਹੀਂ ਆਵਾਂਗਾ। ਜੈ ਬਜਰੰਗ ਬਲੀ।

ਇਨ੍ਹਾਂ ਟਵੀਟਸ ਨੂੰ ਲੈ ਕੇ ਕੇਆਰਕੇ ਨੂੰ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਟ੍ਰੋਲ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਭਾਜਪਾ ਸਮਰਥਕ ਵੀ ਕੇਆਰਕੇ ਨੂੰ ਟ੍ਰੋਲ ਕਰਦੇ ਹੋਏ ਵਿਖਾਈ ਦਿੱਤੇ।

ਹੋਰ ਪੜ੍ਹੋ : ਆਖ਼ਿਰ ਕਿਉਂ ਅਭਿਸ਼ੇਕ ਬੱਚਨ ਨੇ ਲਗਾਈ ਕੇਆਰਕੇ ਦੀ ਕਲਾਸ, ਅਭਿਸ਼ੇਕ ਦੇ ਇਸ ਐਕਸ਼ਨ ਤੋਂ ਫੈਨਜ਼ ਹੋਏ ਖੁਸ਼

ਸੋਸ਼ਲ ਮੀਡੀਆ ਉੱਤੇ ਇੱਕ ਮਹਿਲਾ ਯੂਜ਼ਰ ਨੇ ਲਿਖਿਆ ਹੋਲੀ ਸ਼ੁਰੂ ਹੋ ਗਈ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਇਸ ਦਾ ਕੰਮ ਹੀ ਪੰਗੇ ਲੈਣਾ ਹੈ। ਇੱਕ ਹੋਰ ਨੇ ਲਿਖਿਆ ਨਤੀਜੇ ਆਉਂਦੇ ਹੀ ਕੇਆਰਕੇ ਦੇ ਸੁਰ ਬਦਲ ਗਏ ਜਦੋਂ ਕਿ ਇਨ੍ਹਾਂ ਨੇ ਕਿਹਾ ਸੀ ਕੀ ਜੇਕਰ ਪੰਜ ਸੂਬਿਆਂ ਵਿੱਚ ਭਾਜਪਾ ਸੱਤਾ ਵਿੱਚ ਆਈ ਤਾਂ ਮੋਦੀ ਫਿਰ ਪੀਐਮ ਬਣ ਜਾਣਗੇ। ਕੇਆਰਕੇ ਕਦੇ ਵੀ ਵਿਵਾਦਿਤ ਬਿਆਨ ਦੇਣ ਤੋਂ ਪਿਛੇ ਨਹੀਂ ਹੱਟਦੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੇਆਰਕੇ ਨੇ ਅਭਿਸ਼ੇਕ ਬੱਚਨ ਦੇ ਇੱਕ ਟਵੀਟ ਉੱਤੇ ਕੁਮੈਂਟ ਕੀਤਾ ਸੀ, ਜਿਸ ਤੋਂ ਬਾਅਦ ਅਭਿਸ਼ੇਕ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇ ਦਿੱਤਾ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network