ਅਦਾਕਾਰ ਕਰਣ ਮਹਿਰਾ ਨੇ ਪਤਨੀ ਵੱਲੋਂ ਲਗਾਏ ਇਲਜ਼ਾਮਾਂ ਨੂੰ ਨਕਾਰਿਆ, ਪਤਨੀ ਨੇ ਲਗਾਇਆ ਸੀ ਘਰੇਲੂ ਹਿੰਸਾ ਦਾ ਇਲਜ਼ਾਮ
ਟੀਵੀ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਕਰਣ ਮਹਿਰਾ (Karan Mehra ) ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਬਣੇ ਹੋਏ ਹਨ । ਅਦਾਕਾਰ ‘ਤੇ ਘਰੇਲੂ ਹਿੰਸਾ ਦਾ ਇਲਜ਼ਾਮ ਲੱਗਿਆ ਸੀ । ਜਿਸ ਤੋਂ ਬਾਅਦ ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਬੇਟੇ ਬਾਰੇ ਭਾਵੁਕ ਪੋਸਟ ਸਾਂਝੀ ਕੀਤੀ ਸੀ । ਖ਼ਬਰਾਂ ਮੁਤਾਬਕ ਹੁਣ ਅਦਾਕਾਰ ਨੇ ਇੱਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ ।ਇਸ ਬਿਆਨ ‘ਚ ਅਦਾਕਾਰ ਨੇ ਕਿਹਾ ਹੈ ਕਿ ਉਸ ਦੀ ਪਤਨੀ ਨੇ ਖੁਦ ਨੂੰ ਸੱਟ ਮਾਰ ਕੇ ਉਸ ‘ਤੇ ਝੂਠੇ ਇਲਜ਼ਾਮ ਲਗਾ ਦਿੱਤੇ ਨੇ । ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਅਦਾਕਾਰ ਨੇ ਦੱਸਿਆ ਕਿ ਉਸ ਕੋਲ ਇਸ ਦੇ ਸਬੂਤ ਮੌਜੂਦ ਹਨ ।
Image From Instagram
ਹੋਰ ਪੜ੍ਹੋ : ‘ਮੂਸਾ ਜੱਟ’ ਫ਼ਿਲਮ ’ਤੇ ਪਾਬੰਦੀ ਲੱਗਣ ਤੋਂ ਬਾਅਦ ਅਦਾਕਾਰ ਸ਼ੁਭ ਸੰਧੂ ਨੇ ਸਾਂਝੀ ਕੀਤੀ ਭਾਵੁਕ ਪੋਸਟ
ਕਰਣ ਮਹਿਰਾ ਮੁਤਾਬਕ ਇੱਕ ਦਿਨ ਉਸ ਦੇ ਘਰ ਨਿਸ਼ਾ ਅਤੇ ਰੋਹਿਤ ਆਏ ਸਨ । ਉਨ੍ਹਾਂ ਨੇ ਮੇਰੇ ਨਾਲ ਧਮਕੀ ਭਰੇ ਅੰਦਾਜ਼ ‘ਚ ਗੱਲਬਾਤ ਕੀਤੀ । ਨਿਸ਼ਾ ਨੇ ਮੈਨੂੰ ਉਕਸਾਉਣ ਦੇ ਲਈ ਮੇਰੇ ਪਰਿਵਾਰ ਨੂੰ ਗਾਲਾਂ ਕੱਢੀਆਂ, ਪਰ ਇਸ ਦੇ ਬਾਵਜੂਦ ਮੈਂ ਆਪਣਾ ਆਪਾ ਨਹੀਂ ਗੁਆਇਆ ਅਤੇ ਮੈਂ ਪ੍ਰੇਸ਼ਾਨ ਹੋ ਕੇ ਵਾਸ਼ਰੂਮ ‘ਚ ਚਲਾ ਗਿਆ ।
Image From Instagram
ਜਦੋਂ ਬਾਹਰ ਨਿਕਲਿਆ ਤਾਂ ਨਿਸ਼ਾ ਦੇ ਸਿਰ ‘ਤੇ ਸੱਟ ਲੱਗੀ ਹੋਈ ਸੀ ।ਉਸ ਨੇ ਖੁਦ ਨੂੰ ਸੱਟ ਮਾਰ ਕੇ ਇਲਜ਼ਾਮ ਮੇਰੇ ‘ਤੇ ਲਗਾ ਦਿੱਤਾ ।ਮੈਂ ਰੋਹਿਤ ਨੂੰ ਕਿਹਾ ਕਿ ਨਿਸ਼ਾ ਦਾ ਖੁਨ ਕਿਸੇ ਤਰ੍ਹਾਂ ਬੰਦ ਕਰੇ, ਪਰ ਉਹ ਤਸਵੀਰਾਂ ਲੈਣ ਲੱਗ ਪਿਆ’। ਕਰਣ ਮਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ‘ਯੇ ਰਿਸ਼ਤਾ ਕਯਾ ਕਹਿਲਾਤਾ’ ਦੇ ਨਾਲ ਪਛਾਣ ਬਣਾਈ ਹੈ ਅਤੇ ਇਸ ‘ਚ ਨਿਭਾਏ ਨੈਤਿਕ ਦੇ ਕਿਰਦਾਰ ਕਾਰਨ ਉਹ ਹਰ ਪਾਸੇ ਚਰਚਾ ‘ਚ ਆ ਗਿਆ ਸੀ ।