ਅਦਾਕਾਰ ਜੌਹਨ ਇਬਰਾਹਿਮ ਨੇ ਆਪਣੇ ਬਾਈਕ ਕੁਲੈਕਸ਼ਨ ਵਿੱਚ ਇੱਕ ਹੋਰ ਸੁਪਰਬਾਈਕ ਸ਼ਾਮਲ ਕੀਤੀ

Reported by: PTC Punjabi Desk | Edited by: Shaminder  |  December 01st 2020 05:15 PM |  Updated: December 01st 2020 05:15 PM

ਅਦਾਕਾਰ ਜੌਹਨ ਇਬਰਾਹਿਮ ਨੇ ਆਪਣੇ ਬਾਈਕ ਕੁਲੈਕਸ਼ਨ ਵਿੱਚ ਇੱਕ ਹੋਰ ਸੁਪਰਬਾਈਕ ਸ਼ਾਮਲ ਕੀਤੀ

ਭਾਰਤ ਵਿਚ ਸੁਪਰਬਾਈਕ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ, ਨਾ ਸਿਰਫ਼ ਆਮ ਆਦਮੀ ਬਲਕਿ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਇਨ੍ਹਾਂ ਬਾਈਕਾਂ ਨੂੰ ਖਰੀਦਣ ਲਈ ਕਾਫੀ ਉਤਸ਼ਾਹਤ ਰਹਿੰਦੀਆਂ ਹਨ। ਇਸੇ ਲੜੀ ਵਿਚ ਸਟਾਰ ਜੌਹਨ ਇਬਰਾਹਿਮ ਨੇ ਇਕ ਨਵੀਂ ਸੁਪਰਬਾਈਕ ਨੂੰ ਆਪਣੇ ਗੈਰਾਜ ਵਿਚ ਸ਼ਾਮਲ ਕੀਤਾ ਹੈ।ਜੌਹਨ ਇਬਰਾਹਿਮ ਦਾ ਬਾਈਕ ਪ੍ਰੇਮ ਕਿਸੇ ਤੋਂ ਛਿਪਿਆ ਹੋਇਆ ਨਹੀਂ ਹੈ ।

john-abraham

ਉਹ ਅਕਸਰ ਨਵੀਂ ਤੋਂ ਨਵੀਂ ਬਾਈਕ ਖਰੀਦਦੇ ਹਨ ਅਤੇ ਬਾਈਕਸ ਦੀ ਬਹੁਤ ਵੱਡੀ ਕੁਲੈਕਸ਼ਨ ਉਨ੍ਹਾਂ ਦੇ ਕੋਲ ਮੌਜੂਦ ਹੈ ।

ਹੋਰ ਪੜ੍ਹੋ : ਜੌਹਨ ਅਬ੍ਰਾਹਮ ਇਸ ਫ਼ਿਲਮ ਵਿੱਚ ਨਿਭਾਉਣਗੇ ਪਹਿਲੀ ਵਾਰ ਸਿੱਖ ਦਾ ਕਿਰਦਾਰ, ਫ਼ਿਲਮ ਦੀ ਫਰਸਟ ਲੁੱਕ ਜਾਰੀ

john

ਦੱਸ ਦੇਈਏ ਕਿ ਜੌਹਨ ਕੋਲ ਸੁਪਰਬਾਈਕਸ ਦੀ ਕਾਫੀ ਵੱਡੀ ਕੁਲੈਕਸ਼ਨ ਹੈ। ਫਿਲਹਾਲ ਅਭਿਨੇਤਾ ਨੇ ਕਈ ਬੀਐਮਡਬਲਿਊ ਐਸ 1000 ਆਰਆਰ ਨੂੰ ਖਰੀਦਿਆ ਹੈ, ਜਿਸ ਨਾਲ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ।

john

ਸੋਸ਼ਲ ਸਾਈਟ ’ਤੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਕ ਬੀਐਮਡਬਲਿਊ ਐਸ1000 ਆਰਆਰ ਸੁਪਰਬਾਈਕ ਖਰੀਦੀ ਹੈ। ਇਸ ਫਲੈਗਸ਼ਿਪ ਬੀਐਮਡਬਲਿਊ ਸਪੋਰਟਸ ਬਾਈਕ ਨੂੰ ਪਿਛਲੇ ਸਾਲ ਭਾਰਤ ਵਿਚ ਲਾਂਚ ਕੀਤਾ ਗਿਆ ਸੀ ਅਤੇ ਇਸ ਦੀ ਕੀਮਤ 18.5 ਲੱਖ ਤੋਂ ਸ਼ੁਰੂ ਹੁੰਦੀ ਹੈ।

ਅਦਾਕਾਰ ਨੇ ਬਲੈਕ ਸਟਾਰਮ ਮੈਟਾਲਿਕ ਰੰਗ ਵਿਚ ਮੋਟਰਸਾਈਕਲ ਖਰੀਦੀ ਹੈ। ਜੌਹਨ ਨੇ ਆਪਣੀ ਨਵੀਂ ਬਾਈਕ ਨਾਲ ਸੋਸ਼ਲ ਮੀਡੀਆ ’ਤੇ ਇਕ ਛੋਟੀ ਵੀਡੀਓ ਪੋਸਟ ਕੀਤੀ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network