ਜਗਜੀਤ ਸੰਧੂ ਦੇ ਬਰਥਡੇਅ ‘ਤੇ ਦੋਸਤਾਂ ਨੇ ਕੁਝ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼, ਐਕਟਰ ਨੇ ਵੀਡੀਓ ਸਾਂਝੀ ਕਰਕੇ ਕੀਤਾ ਧੰਨਵਾਦ
ਹਰ ਇਨਸਾਨ ਦੀ ਜ਼ਿੰਦਗੀ 'ਚ ਉਸ ਦੇ ਦੋਸਤ ਅਹਿਮ ਜਗ੍ਹਾ ਰੱਖਦੇ ਨੇ। ਹਰ ਸਖ਼ਸ਼ ਦੀ ਖੁਸ਼ੀ ਨੂੰ ਚਾਰ ਚੰਨ ਲੱਗ ਜਾਂਦੇ ਨੇ ਜੇ ਉਸ ਖੁਸ਼ੀ 'ਚ ਉਸਦੇ ਦੋਸਤ ਵੀ ਸ਼ਾਮਿਲ ਹੋਣ। ਅਜਿਹੀ ਖੁਸ਼ੀ ਦਾ ਲੁਤਫ ਲਿਆ ਬਰਥਡੇਅ ਬੁਆਏ ਯਾਨੀਕਿ ਜਗਜੀਤ ਸੰਧੂ ਨੇ । ਬੀਤੇ ਦਿਨੀਂ ਜਗਜੀਤ ਸੰਧੂ ਜੋ ਕਿ 30 ਸਾਲਾਂ ਦੇ ਹੋ ਗਏ ਨੇ। ਇਸ ਬਰਥਡੇਅ ਨੂੰ ਉਨ੍ਹਾਂ ਦੇ ਮਿੱਤਰਾਂ ਨੇ ਬਹੁਤ ਹੀ ਖ਼ਾਸ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ।
Image Source: instagram
Image Source: instagram
ਐਕਟਰ ਧੀਰਜ ਕੁਮਾਰ ਤੇ ਕੁਝ ਹੋਰ ਸਾਥੀਆਂ ਕੇਕ ਲੈ ਕੇ ਜਗਜੀਤ ਸੰਧੂ ਦੇ ਘਰ ਪਹੁੰਚ ਤੇ ਜਗਜੀਤ ਨੂੰ ਬਰਥਡੇਅ ਸਰਪ੍ਰਾਈਜ਼ ਦਿੱਤਾ। ਆਪਣੇ ਦੋਸਤਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਚ ਉਹ ਆਪਣੇ ਦੋਸਤਾਂ ਦੇ ਨਾਲ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ। ਵੀਡੀਓ ਦੇ ਅਖੀਰਲੇ ਹਿੱਸੇ ‘ਚ ਜਗਜੀਤ ਸੰਧੂ ਭਾਂਡੇ ਸਾਫ ਕਰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਐਕਟਰ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਕਮੈਂਟ ਕਰਕੇ ਜਗਜੀਤ ਸੰਧੂ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।
Image Source: instagram
ਜਗਜੀਤ ਸੰਧੂ ਅਖੀਰਲੀ ਵਾਰ ਵੈੱਬ ਸੀਰੀਜ਼ ‘ਪਾਤਾਲ ਲੋਕ’ ‘ਚ ਆਪਣੇ ਦਮਦਾਰ ਰੋਲ ‘ਚ ਨਜ਼ਰ ਆਏ ਸੀ। ਆਪਣੀ ਅਦਾਕਾਰੀ ਦਾ ਲੋਹ ਮਨਵਾ ਚੁੱਕੇ ਜਗਜੀਤ ਸੰਧੂ ਛੇਤੀ ਹੀ ਬਾਲੀਵੁੱਡ ਫ਼ਿਲਮ Taxi no.24 ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਜੇ ਗੱਲ ਕਰੀਏ ਜਗਜੀਤ ਸੰਧੂ ਦੇ ਕੰਮ ਦੀ ਤਾਂ ਉਹ ਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਰੌਕੀ ਮੈਂਟਲ, ਕਿੱਸਾ ਪੰਜਾਬ, ਰੱਬ ਦਾ ਰੇਡੀਓ, ਛੜਾ ਅਤੇ ਸੱਜਣ ਸਿੰਘ ਰੰਗਰੂਟ, ਸੁਫਨਾ ਵਰਗੀਆਂ ਬਹੁਤ ਸਾਰੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੇ ਨੇ । ਪੰਜਾਬੀ ਫ਼ਿਲਮ ‘ਉੱਨੀ ਇੱਕੀ’ ‘ਚ ਉਹ ਬਤੌਰ ਹੀਰੋ ਨਜ਼ਰ ਆਏ ਸੀ ।
View this post on Instagram