ਐਕਟਰ ਜਗਜੀਤ ਸੰਧੂ ਹਨੀਮੂਨ ਲਈ ਪਹੁੰਚੇ ਜੈਸਲਮੇਰ, ਪਤਨੀ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ
ਪੰਜਾਬੀ ਐਕਟਰ ਜਗਜੀਤ ਸੰਧੂ Jagjeet Sandhu ਜੋ ਕਿ ਪਿਛਲੇ ਮਹੀਨੇ ਦੀ 20 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਸਨ। ਉਨ੍ਹਾਂ ਦੇ ਵਿਆਹ ਅਤੇ ਰਿਸ਼ੈਪਸ਼ਨ ਪਾਰਟੀ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਵਿਆਹ ਤੋਂ ਬਾਅਦ ਹੁਣ ਇਹ ਜੋੜਾ ਆਪਣੇ ਹਨੀਮੂਨ ਲਈ ਜੈਸਲਮੇਰ ਪਹੁੰਚਿਆ ਹੋਇਆ ਹੈ।
ਹੋਰ ਪੜ੍ਹੋ : Happy Birthday Geeta Basra: ਜਾਣੋ ਯੂਕੇ ਦੀ ਮੁਟਿਆਰ ਗੀਤਾ ਬਸਰਾ ਅਤੇ ਪੰਜਾਬੀ ਗੱਭਰੂ ਹਰਭਜਨ ਸਿੰਘ ਦੀ ਲਵ ਸਟੋਰੀ ਬਾਰੇ
ਜਗਜੀਤ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਆਪਣੇ ਹਨੀਮੂਨ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਨੇ। ਜਿਸ ‘ਚ ਜਗਜੀਤ ਤੇ ਪਰਮ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਹਨ।
Image Source: Instagram
ਜਗਜੀਤ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਨਾ ਸਿਰਫ ਪੰਜਾਬੀ ਫ਼ਿਲਮੀ ਇੰਡਸਟਰੀ ਵਿੱਚ ਨਾਂਅ ਬਣਾਇਆ ਹੈ ਬਲਕਿ ਮੁੰਬਈ ਦੀ ਫ਼ਿਲਮ ਇੰਡਸਟਰੀ ਵਿੱਚ ਵੀ ਜਾ ਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਫ਼ਿਲਮ ਰੁਪਿੰਦਰ ਗਾਂਧੀ- ਦ ਗੈਂਗਸਟਰ ‘ਚ ਭੋਲੇ ਨਾਮ ਦੇ ਕਿਰਦਾਰ ਨੇ ਜਗਜੀਤ ਸੰਧੂ ਨੂੰ ਵੱਡੀ ਪਹਿਚਾਣ ਦਿਵਾਈ ਹੈ। ਜਗਜੀਤ ਸੰਧੂ ਰੁਪਿੰਦਰ ਗਾਂਧੀ 1 ਅਤੇ 2, ਡਾਕੂਆਂ ਦਾ ਮੁੰਡਾ, ਰੱਬ ਦਾ ਰੇਡੀਓ ਪਹਿਲੀ ਅਤੇ ਦੂਜੀ, ਸੱਜਣ ਸਿੰਘ ਰੰਗਰੂਟ, ਸੁਫ਼ਨਾ ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਉਹ ਕਈ ਵੈੱਬ ਸੀਰੀਜ਼ ‘ਚ ਕੰਮ ਕਰ ਚੁੱਕੇ ਹਨ। ਮਸ਼ਹੂਰ ਹਿੰਦੀ ਵੈੱਬ ਸੀਰੀਜ਼ ‘ਲੀਲਾ’ ਅਤੇ ‘ਪਾਤਾਲ ਲੋਕ’ ‘ਚ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਬਹੁਤ ਜਲਦ ਉਹ ਬਾਲੀਵੁੱਡ ਫ਼ਿਲਮ ‘ਚ ਵੀ ਨਜ਼ਰ ਆਉਣਗੇ।