ਅਦਾਕਾਰ ਗੁਰਮੀਤ ਸਾਜਨ ਨੇ ਪੋਸਟ ਕੀਤੀ ਸਾਂਝੀ, ਭਿਖਾਰੀਆਂ ਦੇ ਲਈ ਆਖੀ ਇਹ ਗੱਲ, ਪ੍ਰਸ਼ੰਸਕਾਂ ਤੋਂ ਪੁੱਛਿਆ ਇਹ ਸਵਾਲ

Reported by: PTC Punjabi Desk | Edited by: Shaminder  |  September 27th 2022 03:26 PM |  Updated: September 27th 2022 03:26 PM

ਅਦਾਕਾਰ ਗੁਰਮੀਤ ਸਾਜਨ ਨੇ ਪੋਸਟ ਕੀਤੀ ਸਾਂਝੀ, ਭਿਖਾਰੀਆਂ ਦੇ ਲਈ ਆਖੀ ਇਹ ਗੱਲ, ਪ੍ਰਸ਼ੰਸਕਾਂ ਤੋਂ ਪੁੱਛਿਆ ਇਹ ਸਵਾਲ

ਅਦਾਕਾਰ ਗੁਰਮੀਤ ਸਾਜਨ (Gurmeet Saajan) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗੁਰਮੀਤ ਸਾਜਨ ਨੇ ਭਿਖਾਰੀਆਂ ਨੂੰ ਭਿਖਿਆ ‘ਚ ਪੈਸੇ ਦੇਣਾ ਬੰਦ ਕਰਨ ਦੀ ਗੱਲ ਆਖੀ ਹੈ । ਇਸ ਪੋਸਟ ‘ਚ ਅਦਾਕਾਰ (Actor) ਨੇ ਲਿਖਿਆ ਕਿ ‘ਭਿਖਾਰੀ ਨੂੰ ਭੋਜਨ, ਪਾਣੀ ਦਿਓ, ਪਰ ਇੱਕ ਰੁਪਿਆ ਵੀ ਨਕਦ ‘ਚ ਨਹੀਂ ਦੇਣਾ ਚਾਹੀਦਾ । ਭਾਵੇਂ ਇਹ ਭਿਖਾਰੀ ਕਿਸੇ ਤਰ੍ਹਾਂ ਦਾ ਵੀ ਹੋਵੇ ।

Gurmeet Saajan, Image Source : Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਭਤੀਜੇ ਸਾਹਿਬਪ੍ਰਤਾਪ ਸਿੱਧੂ ਨੇ ਸਾਂਝੀ ਕੀਤੀ ਚਾਚੇ ਦੀ ਭਾਵੁਕ ਕਰ ਦੇਣ ਵਾਲੀ ਪੇਂਟਿੰਗ, ਇਨਸਾਫ਼ ਦੀ ਕੀਤੀ ਮੰਗ

ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਪੋਸਟ ਨੂੰ ਅੱਗੇ ਤੋਂ ਅੱਗੇ ਸ਼ੇਅਰ ਕੀਤਾ ਜਾਵੇ ਤਾਂ ਕਿ ਭੀਖ ਮੰਗਣ ਦੇ ਸਿਲਸਿਲੇ ਨੂੰ ਰੋਕਿਆ ਜਾ ਸਕੇ । ਦੱਸ ਦਈਏ ਕਿ ਗੁਰਮੀਤ ਸਾਜਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ਦੀ ਬਦੌਲਤ ਉਸ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ।ਅਦਾਕਾਰ ਦੇ ਵੱਲੋਂ ਸਾਂਝੀ ਕੀਤੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

Gurmeet Saajan, Image Source : Instagram

ਹੋਰ ਪੜ੍ਹੋ :  ਖਤਰੋਂ ਕੇ ਖਿਲਾੜੀ 12 : ਹਾਰ ਤੋਂ ਪ੍ਰੇਸ਼ਾਨ ਕਨਿਕਾ ਮਾਨ ਨੇ ਲਗਾਏ ਸ਼ੋਅ ਮੇਕਰਸ ‘ਤੇ ਗੰਭੀਰ ਇਲਜ਼ਾਮ, ਕੀ ਕਨਿਕਾ ਮਾਨ ਦਾ ਹੋਇਆ ਝਗੜਾ ?

ਮੋਗਾ ਦੇ ਪਿੰਡ ਲੰਡਿਆਂ ਵਿੱਚ ਜਨਮੇ ਗੁਰਮੀਤ ਸਾਜਨ ਨੇ ਪੰਜਵੀਂ ਜਮਾਤ ਵਿੱਚ ਕਲਾਸੀਕਲ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ । ਗੁਰਮੀਤ ਸਾਜਨ ਦੇ ਪਿਤਾ ਬਾਬੂ ਸਿੰਘ ਨੇ ਉਹਨਾਂ ਦੇ ਹਰ ਕਦਮ ਤੇ ਉਹਨਾਂ ਦਾ ਸਾਥ ਦਿੱਤਾ । ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਸੰਗੀਤ ਦੇ ਵਿਸ਼ਿਆਂ ਵਿੱਚ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਪ੍ਰੋ. ਕਿਸ਼ਨਕਾਂਤ ਤੋਂ ਸੰਗੀਤ ਦਾ ਹਰ ਗੁਰ ਸਿੱਖਿਆ ।

Gurmeet Saajan Post Image Source : Instagram

ਕਾਲਜ ਦੇ ਦਿਨਾਂ ਵਿੱਚ ਹੀ ਉਹਨਾਂ ਨੇ ਥਿਏਟਰ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ । ਸੁਦਰਸ਼ਨ ਮੈਨੀ ਨਾਲ ਮਿਲ ਕੇ ਗੁਰਮੀਤ ਸਾਜਨ ਨੇ ਕਈ ਨਾਟਕ ਖੇਡੇ । ਗਾਇਕੀ ਵਿੱਚ ਰੁਚੀ ਹੋਣ ਕਰਕੇ ਗੁਰਮੀਤ ਸਾਜਨ ਨੇ ਦੋ ਆਡੀਓ ਕੈਸੇਟਾਂ ਵੀ ਕੱਢੀਆਂ । ਉਹਨਾਂ ਦੀਆਂ ਕੈਸੇਟਾਂ ਦੇ ਨਾਂ ਸਨ 'ਉਹ ਦਿਨ ਪਰਤ ਨਹੀਂ ਆਉਣੇ' ਤੇ 'ਨੱਚਣਾ ਵੀ ਮਨਜ਼ੂਰ' ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network