ਇਸ ਨੂੰ ਕਹਿੰਦੇ ਹਨ ਕਿਸਮਤ ਦੀ ਖੇਡ, ਬਾਲੀਵੁੱਡ ਦੀਆਂ ਫ਼ਿਲਮਾਂ 'ਚ ਵੱਡੇ ਰੋਲ ਕਰਨ ਵਾਲਾ ਸਵੀ ਸਿੱਧੂ ਕਰ ਰਿਹਾ ਹੈ ਸਿਕਓਰਿਟੀ ਗਾਰਡ ਦੀ ਨੌਕਰੀ
ਬਾਲੀਵੁੱਡ ਫ਼ਿਲਮ 'ਪਟਿਆਲਾ ਹਾਊਸ' ਤੇ 'ਬੇਵਕੂਫੀਆਂ' ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਵੀ ਸਿੱਧੂ ਅੱਜ ਬਦਹਾਲੀ ਦੀ ਜ਼ਿੰਦਗੀ ਜਿਊ ਰਿਹਾ ਹੈ । ਸਮੇਂ ਦੀ ਮਾਰ ਹੇਠ ਆਏ ਸਵੀ ਸਿੱਧੂ ਏਨੀਂ ਦਿਨੀਂ ਸਿਕਓਰਿਟੀ ਗਾਰਡ ਦਾ ਕੰਮ ਕਰ ਰਿਹਾ ਹੈ । ਸਵੀ ਸਿੱਧੂ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਅਨੁਰਾਗ ਦੀ ਫ਼ਿਲਮ 'ਪੰਜ' 'ਚ ਵੀ ਕੰਮ ਕੀਤਾ ਸੀ ਪਰ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ ।
savi_sidhu_
ਇਸ ਤੋਂ ਬਾਅਦ ਉਹਨਾਂ ਨੇ 'ਬਲੈਕ ਫ੍ਰਾਈਡੇ' 'ਚ ਕੰਮ ਕੀਤਾ। ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਲਖਨਊ ਤੋਂ ਸਕੂਲ ਦੀ ਪੜਾਈ ਕਰਕੇ ਚੰਡੀਗੜ੍ਹ ਆ ਵੱਸੇ ਸਨ । ਸਵੀ ਸਿੱਧੂ ਨੂੰ ਗ੍ਰੈਜੂਏਸ਼ਨ ਕਰਦੇ ਹੋਏ ਮਾਡਲਿੰਗ ਦੇ ਆਫਰ ਆਉਣੇ ਸ਼ੁਰੂ ਹੋ ਗਏ ਸਨ । ਪਰ ਬਾਅਦ ਵਿੱਚ ਉਹਨਾਂ ਨੇ ਲਖਨਊ ਤੋਂ ਲਾਅ ਦੀ ਪੜ੍ਹਾਈ ਕੀਤੀ ਤੇ ਨਾਲ-ਨਾਲ ਥਿਏਟਰ 'ਚ ਵੀ ਐਕਟਿਵ ਰਹੇ ।
savi_sidhu_
ਇਸ ਤੋਂ ਬਾਅਦ ਬਾਲੀਵੁੱਡ ਵਿੱਚ ਕਦਮ ਰੱਖਿਆ ਤਾਂ ਉਹਨਾਂ ਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ । ਪਰ ਇਸ ਸਭ ਦੇ ਚਲਦੇ ਉਹਨਾਂ ਦੀ ਸਿਹਤ ਵਿਗੜਣੀ ਸ਼ੁਰੂ ਹੋ ਗਈ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਕੰਮ ਮਿਲਣਾ ਵੀ ਬੰਦ ਹੋ ਗਿਆ । ਪਰ ਸਵੀ ਸਿੱਧੂ ਤੇ ਸਭ ਤੋਂ ਬੁਰਾ ਵਕਤ ਉਦੋਂ ਆਇਆ ਜਦੋਂ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ ।
savi_sidhu_
ਇਸ ਤੋਂ ਬਾਅਦ ਮਾਂ-ਪਿਓ ਤੇ ਸਹੁਰਾ-ਸੱਸ ਕੋਈ ਵੀ ਨਹੀਂ ਰਹੇ। ਪੂਰੀ ਤਰ੍ਹਾਂ ਇਕੱਲੇ ਹੋਏ ਸਵੀ ਹੁਣ 12 ਘੰਟੇ ਸਿਕਓਰਿਟੀ ਗਾਰਡ ਦੀ ਸ਼ਿਫਟ ਕਰਦੇ ਹਨ। ਸਵੀ ਨੇ ਦੱਸਿਆ ਕਿ ਹਾਲ ਅਜਿਹੇ ਸਨ ਕਿ ਕਿਸੇ ਡਾਇਰੈਕਟਰ-ਪ੍ਰੋਡਿਊਸਰ ਨੂੰ ਮਿਲਣ ਜਾਣ ਲਈ ਵੀ ਉਨ੍ਹਾਂ ਕੋਲ ਪੈਸੇ ਨਹੀਂ ਹਨ।