ਅਦਾਕਾਰ ਧਰਮਿੰਦਰ ਦਾ ਆਪਣੀ ਧੀ ਈਸ਼ਾ ਦਿਓਲ ਨਾਲ ਵੀਡੀਓ ਹੋ ਰਿਹਾ ਵਾਇਰਲ, ਹਰ ਕਿਸੇ ਨੂੰ ਕਰ ਰਿਹਾ ਭਾਵੁਕ
ਅਦਾਕਾਰ ਧਰਮਿੰਦਰ ਦਾ ਆਪਣੀ ਧੀ ਈਸ਼ਾ ਦਿਓਲ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜੋ ਈਸ਼ਾ ਦਿਓਲ ਦੇ ਵਿਆਹ ਦੇ ਸਮੇਂ ਦਾ ਹੈ । ਇਹ ਵੀਡੀਓ ਈਸ਼ਾ ਦੀ ਡੋਲੀ ਦੀ ਵਿਦਾਈ ਦੇ ਸਮੇਂ ਦਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਈਸ਼ਾ ਦਿਓਲ ਡੋਲੀ ਜਾਣ ਸਮੇਂ ਭਾਵੁਕ ਹੋ ਜਾਂਦੀ ਹੈ ਅਤੁੇ ਈਸ਼ਾ ਨੂੰ ਸਹੁਰੇ ਜਾਂਦੇ ਵੇਖ ਕੇ ਧਰਮਿੰਦਰ ਵੀ ਰੋ ਪੈਂਦੇ ਹਨ ।
Image From Instagram
ਹੋਰ ਪੜ੍ਹੋ : ਹੇਮਾ ਮਾਲਿਨੀ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਭਾਵੁਕ ਪੋਸਟ
Image From Instagram
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਅਤੇ ਵੀਡੀਓ ‘ਚ ਹਰਸ਼ਦੀਪ ਕੌਰ ਦਾ ਗਾਣਾ ‘ਬਾਬਾ ਮੈਂ ਤੇਰੀ ਗੁੜੀਆ’ ਚੱਲ ਰਿਹਾ ਹੈ । ਇਹ ਵੀਡੀਓ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ । ਅਦਾਕਾਰ ਧਰਮਿੰਦਰ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ‘ਚ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ ।
Image From Instagram
ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਫ਼ਿਲਹਾਲ ਏਨੀਂ ਦਿਨੀਂ ਉਹ ਆਪਣੇ ਫੁਰਸਤ ਦੇ ਪਲਾਂ ਨੂੰ ਆਪਣੇ ਫਾਰਮ ਹਾਊਸ ‘ਤੇ ਬਿਤਾ ਰਹੇ ਹਨ । ਜਿੱਥੋਂ ਦੇ ਵੀਡੀਓ ਉਹ ਅਕਸਰ ਸਾਂਝੇ ਕਰਦੇ ਰਹਿੰਦੇ ਹਨ ।
View this post on Instagram