‘ਰਾਮਾਇਣ’ ‘ਚ ਅਹਿਮ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਚੰਦਰਕਾਂਤ ਪਾਂਡਿਆ ਦਾ ਹੋਇਆ ਦੇਹਾਂਤ
ਅਦਾਕਾਰ ਅਰਵਿੰਦ ਤ੍ਰਿਵੇਦੀ (Chandrakant Pandya, Ramayan) ਦੇ ਦੇਹਾਂਤ ਤੋਂ ਬਾਅਦ ‘ਰਾਮਾਇਣ’ ਦੇ ਇਕ ਹੋਰ ਫੇਮਸ ਕਰੈਕਟਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ‘ਰਾਮਾਇਣ’ ’ਚ ਭਗਵਾਨ ਰਾਮ ਦੇ ਬਚਪਨ ਦੇ ਮਿੱਤਰ ਨਿਸ਼ਾਦ ਰਾਜ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਚੰਦਰਕਾਂਤ ਪਾਂਡਿਆ ਦਾ ਦੇਹਾਂਤ ਹੋ ਗਿਆ ਹੈ । ਚੰਦਰਕਾਂਤ (Chandrakant Pandya, Ramayan) ਦੇ ਦੇਹਾਂਤ ਦੀ ਖ਼ਬਰ ‘ਰਾਮਾਇਣ’ ਦੀ ਸੀਤਾ ਭਾਵ ਦੀਪਿਕਾ ਚਿਖਾਲਿਆ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਫੈਨਜ਼ ਨੂੰ ਦਿੱਤੀ ਹੈ। ਚੰਦਰਕਾਂਤ ਪਾਂਡਿਆ ਨੇ ‘ਰਾਮਾਇਣ’ ਤੋਂ ਇਲਾਵਾ ਕਈ ਫਿਲਮਾਂ ਅਤੇ ਟੀਵੀ ਸ਼ੋਅ ’ਚ ਵੀ ਕੰਮ ਕੀਤਾ।
Pic Courtesy: Instagram
ਹੋਰ ਪੜ੍ਹੋ :
ਬਿਲਕੁਲ ਬਦਲ ਗਈ ਹੈ ਫ਼ਿਲਮ ‘ਕਲਯੁੱਗ’ ਦੀ ਹੀਰੋਇਨ, ਅੱਜ ਕੱਲ੍ਹ ਇਸ ਤਰ੍ਹਾਂ ਦਿੰਦੀ ਹੈ ਦਿਖਾਈ
Pic Courtesy: Instagram
ਉਥੇ ਹੀ ਚੰਦਰਕਾਂਤ (Chandrakant Pandya, Ramayan) ਬਾਲੀਵੁੱਡ ਦੇ ਦਿੱਗਜ ਐਕਟਰ ਅਮਜ਼ਦ ਖਾਨ ਦੇ ਪਰਮ ਮਿੱਤਰ ਸਨ। ਦੋਵਾਂ ਨੇ ਕਾਲਜ ਦੀ ਪੜ੍ਹਾਈ ਇਕੱਠੀ ਕੀਤੀ। ਉਨ੍ਹਾਂ ਨੂੰ ਬਚਪਨ ਤੋਂ ਹੀ ਨਾਟਕਾਂ ਅਤੇ ਐਕਟਿੰਗ ’ਚ ਕਾਫੀ ਰੁਚੀ ਸੀ। ਇਸੇ ਦੌਰਾਨ ਉਨ੍ਹਾਂ ਨੂੰ ਓਪੇਂਦਰ ਤ੍ਰਿਵੇਦੀ ਅਤੇ ਅਰਵਿੰਦ ਤ੍ਰਿਵੇਦੀ ਨਾਲ ਨਾਟਕਾਂ ’ਚ ਕੰਮ ਕਰਨ ਦਾ ਮੌਕਾ ਮਿਲਿਆ । ਤੁਹਾਨੂੰ ਦੱਸ ਦੇਈਏ ਕਿ ਚਾਂਦਰਕਾਂਤ ਪਾਂਡਿਆ ਨੂੰ ਲੋਕ ਪਿਆਰ ਨਾਲ ‘ਬਬਲਾ’ ਨਾਮ ਨਾਲ ਬੁਲਾਉਂਦੇ ਸੀ।
Pic Courtesy: Instagram
ਉਨ੍ਹਾਂ ਦਾ ਜਨਮ 1 ਜਨਵਰੀ 1946 ਨੂੰ ਗੁਜਰਾਤ ਸੂਬੇ ਦੇ ਬਨਾਸਕਾਂਠਾ ਜ਼ਿਲ੍ਹਾ ਦੇ ਭੀਲਡੀ ਪਿੰਡ ’ਚ ਹੋਇਆ ਸੀ। ‘ਰਾਮਾਇਣ’ ਸਮੇਤ ਚੰਦਰਕਾਂਤ ਨੇ ਕਰੀਬ 100 ਤੋਂ ਵੱਧ ਹਿੰਦੀ ਅਤੇ ਗੁਜਰਾਤੀ ਫਿਲਮਾਂ ਅਤੇ ਸੀਰੀਅਲਜ਼ ’ਚ ਕੰਮ ਕੀਤਾ ਹੈ। ਇਨ੍ਹਾਂ ਟੀਵੀ ਸ਼ੋਅਜ਼ ’ਚ ‘ਵਿਕਰਮ ਬੇਤਾਲ, ਸੰਪੂਰਨ ਮਹਾਭਾਰਤ, ਹੋਤੇ-ਹੋਤੇ ਪਿਆਰ ਹੋ ਗਿਆ ਸਮੇਤ ਹੋਰ ਕਈ ਟੀਵੀ ਲੜੀਵਾਰ ਟਾਟਕ ਸ਼ਾਮਿਲ ਹਨ ।