ਅਦਾਕਾਰ ਅਪਾਰ ਸ਼ਕਤੀ ਖੁਰਾਨਾ ਦੇ ਘਰ ਆਉਣ ਵਾਲੀ ਹੈ ਗੁੱਡ ਨਿਊਜ਼
ਆਯੁਸ਼ਮਾਨ ਖੁਰਾਨਾ ਦੇ ਛੋਟੇ ਭਰਾ ਅਪਾਰ ਸ਼ਕਤੀ ਖੁਰਾਨਾ ਪਿਤਾ ਬਣਨ ਵਾਲੇ ਹਨ । ਜਿਸ ਨੂੰ ਲੈ ਕੇ ਉਸ ਨੇ ਗਰਭਵਤੀ ਪਤਨੀ ਆਕ੍ਰਿਤੀ ਆਹੂਜਾ ਦੇ ਬੇਬੀ ਬੰਪ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਉਹਨਾਂ ਨੇ ਇੱਕ ਮਜ਼ਾਕੀਆ ਅੰਦਾਜ਼ ਵਿੱਚ ਦੱਸਿਆ ਕਿ ਉਹਨਾਂ ਨੇ ਤਾਲਾਬੰਦੀ ਵਿੱਚ ਬੱਚੇ ਦੀ ਪਲਾਨਿੰਗ ਕਿਉਂ ਕੀਤੀ ।
Pic Courtesy: Instagram
ਹੋਰ ਪੜ੍ਹੋ :
ਨਰਗਿਸ ਨੇ ਇਸ ਵਜ੍ਹਾ ਕਰਕੇ ਰੇਖਾ ਨੂੰ ਕਿਹਾ ਸੀ ‘ਚੜੇਲ’
Pic Courtesy: Instagram
ਉਸਨੇ ਲਿਖਿਆ- 'ਜੇ ਤਾਲਾਬੰਦੀ' ਚ ਕੰਮ ਦਾ ਵਿਸਥਾਰ ਨਹੀਂ ਹੋ ਸਕਦਾ ਤਾਂ ਅਸੀਂ ਸੋਚਿਆ ਕਿ ਪਰਿਵਾਰ ਦਾ ਹੀ ਵਿਸਥਾਰ ਕਰ ਲਈਏ । 'ਜਿਵੇਂ ਹੀ ਅਪਾਰ ਸ਼ਕਤੀ ਨੇ ਸੋਸ਼ਲ ਮੀਡੀਆ 'ਤੇ ਇਹ ਖੁਸ਼ਖਬਰੀ ਦਿੱਤੀ, ਸੈਲੇਬ੍ਰਿਟੀਜ਼ ਨੇ ਉਸ ਨੂੰ ਵਧਾਈ ਦੇਣਾ ਸ਼ੁਰੂ ਕਰ ਦਿੱਤਾ ।
Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਅਪਾਰ ਸ਼ਕਤੀ ਖੁਰਾਣਾ 'ਦੰਗਲ', 'ਸਤ੍ਰੀ', 'ਲੂਕਾ ਛੁਪੀ', 'ਪਤੀ, ਪਤਨੀ ਔਰ ਵੋਹ' ਅਤੇ 'ਸਟ੍ਰੀਟ ਡਾਂਸਰ' ਵਿਚ ਨਜ਼ਰ ਆ ਚੁੱਕੇ ਹਨ ।