ਅਦਾਕਾਰ ਅਕਸ਼ੇ ਖਰੋਡਿਆ ਨੇ ਆਪਣੀ ਪ੍ਰੇਮਿਕਾ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ
ਅਦਾਕਾਰ ਅਕਸ਼ੇ ਖਰੋਡਿਆ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ ਹੈ ।ਅਕਸ਼ੇ ਨੇ ਆਪਣੀ ਗਰਲਫ੍ਰੈਂਡ ਦਿਵਿਆ ਪੁਨੇਠਾ ਨਾਲ ਸੱਤ ਫੇਰੇ ਲਏ। ਇਸ ਵਿਆਹ ਵਿੱਚ ਜੋੜੇ ਦੇ ਪਰਿਵਾਰਕ ਮੈਂਬਰ ਤੇ ਕੁਝ ਕਰੀਬੀ ਲੋਕ ਸ਼ਾਮਿਲ ਹੋਏ । ਵਿਆਹ ਦੀ ਰਸਮ ਦੇਹਰਾਦੂਨ ਵਿੱਚ ਹੋਈ ।
ਹੋਰ ਪੜ੍ਹੋ :
ਅਦਾਕਾਰਾ ਪ੍ਰਤਿਊਸ਼ਾ ਬੈਨਰਜੀ ਦੀ ਮੌਤ ਨੂੰ ਲੈ ਕੇ ਉਸ ਦੇ ਬੁਆਏ ਫਰੈਂਡ ਨੇ ਕੀਤਾ ਵੱਡਾ ਖੁਲਾਸਾ
ਅਕਸ਼ੇ ਨੇ ਵਿਆਹ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਅਦਾਕਾਰ ਅਕਸ਼ੇ ਨੂੰ ਪ੍ਰਸ਼ੰਸਕ ਵਧਾਈ ਦੇ ਰਹੇ ਹਨ। ਅਕਸ਼ੇ ਕਈ ਸਾਲਾਂ ਤੋਂ ਆਪਣੀ ਗਰਲਫ੍ਰੈਂਡ ਦਿਵਿਆ ਪੁਨੇਠਾ ਨਾਲ ਰਿਸ਼ਤੇ ‘ਚ ਰਿਹਾ ਸੀ। ਹੁਣ ਉਸਦਾ ਵਿਆਹ ਹੋ ਗਿਆ।
ਇਸ ਮੌਕੇ ਅਕਸ਼ੇ ਨੇ ਆਫ ਵ੍ਹਾਈਟ ਕਢਾਈ ਵਾਲੀ ਸ਼ੇਰਵਾਨੀ ਅਤੇ ਪੱਗ ਬੰਨ੍ਹੀ ਹੋਈ ਹੈ। ਉਸਦੇ ਹੱਥ ਵਿੱਚ ਤਲਵਾਰ ਹੈ। ਇਸ ਦੇ ਨਾਲ ਹੀ ਉਸ ਦੀ ਲਾੜੀ ਦਿਵਿਆ ਗੁਲਾਬੀ ਰੰਗ ਦੇ ਲਹਿੰਗੇ ‘ਚ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਤੋਂ ਪਹਿਲਾਂ, ਉਸਨੇ ਆਪਣੇ ਇੰਸਟਾਗ੍ਰਾਮ ‘ਤੇ ਹਲਦੀ ਸਮਾਰੋਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।