ਦਰਸ਼ਨ ਔਲਖ ਖਿਲਾਫ ਕਿਸਾਨੀ ਦਾ ਝੰਡਾ ਲਗਾਉਣ ਕਾਰਨ ਹੋਈ ਕਾਰਵਾਈ, ਅਦਾਕਾਰ ਨੇ ਸਾਂਝਾ ਕੀਤਾ ਵੀਡੀਓ
ਦਰਸ਼ਨ ਔਲਖ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ । ਖੇਤੀ ਬਿੱਲਾਂ ਦੇ ਵਿਰੋਧ
‘ਚ ਉਹ ਖੁਦ ਵੀ ਧਰਨੇ ‘ਚ ਸ਼ਾਮਿਲ ਹੋਏ ਹਨ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਹਿਮਾਚਲ ਪ੍ਰਦੇਸ਼ ‘ਚ ਗਏ ਹਨ ।
ਇਸ ਦੌਰਾਨ ਪੁਲਿਸ ਨੇ ਉਨ੍ਹਾਂ ਦਾ ਚਲਾਨ ਸਿਰਫ ਇਸ ਲਈ ਕੱਟ ਦਿੱਤਾ ਕਿਉਂਕਿ ਉਨ੍ਹਾਂ ਨੇ ਆਪਣੀ ਗੱਡੀ ‘ਤੇ ਕਿਸਾਨੀ ਦੀ ਝੰਡਾ ਲਗਾਇਆ ਹੋਇਆ ਸੀ ।
ਦਰਸ਼ਨ ਔਲਖ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚਲਾਨ ਕਟਵਾਇਆ ਕਿਉਂਕਿ ਉਨ੍ਹਾਂ ਨੂੰ ਕਿਸਾਨੀ ਦਾ ਝੰਡਾ ਉਤਾਰਨਾ ਮਨਜ਼ੂਰ ਨਹੀਂ ਸੀ ।ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਹ ਹਿਮਾਚਲ ਆਉਣ ਤਾਂ ਕਿਸਾਨੀ ਦਾ ਝੰਡਾ ਆਪਣੀਆਂ ਗੱਡੀਆਂ ਤੋਂ ਨਾਂ ਉਤਾਰਨ। ਸਿਰਫ਼ ਹਜ਼ਾਰ ਰੁਪਏ ਦਾ ਚਲਾਨ ਹੈ ਤੁਸੀਂ ਚਲਾਨ ਕਟਵਾ ਲੈਣਾ ।
ਪਰ ਕਿਸਾਨੀ ਦਾ ਝੰਡਾ ਨਾਂ ਉਤਾਰਿਓ। ਦਰਸ਼ਨ ਔਲਖ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰਕੇ ਆਪੋ ਆਪਣੀ ਰਾਇ ਦੇ ਰਹੇ ਹਨ ।
View this post on Instagram