ਫੁਲ ਆਨ ਮਸਤੀ ਭਰਪੂਰ ਹੈ 'ਮਰ ਗਏ ਓਏ ਲੋਕੋ' ਫਿਲਮ-ਬਿੰਨੂ ਢਿੱਲੋਂ

Reported by: PTC Punjabi Desk | Edited by: Shaminder  |  August 23rd 2018 01:15 PM |  Updated: August 23rd 2018 01:15 PM

ਫੁਲ ਆਨ ਮਸਤੀ ਭਰਪੂਰ ਹੈ 'ਮਰ ਗਏ ਓਏ ਲੋਕੋ' ਫਿਲਮ-ਬਿੰਨੂ ਢਿੱਲੋਂ

'ਕੈਰੀ ਆਨ ਜੱਟਾ 2' ਅਤੇ 'ਵਧਾਈਆਂ ਜੀ ਵਧਾਈਆਂ' ਦੀ ਅਪਾਰ ਕਾਮਯਾਬੀ ਤੋਂ ਬਾਅਦ ਬਿੰਨੂ ਢਿੱਲੋਂ ਅਦਾਕਾਰੀ ਦੇ ਖੇਤਰ 'ਚ ਨਾਮ ਕਮਾਉਣ ਵਾਲੇ ਬਿੰਨੂ ਢਿੱਲੋਂ Binnu dhillon 31 ਅਗਸਤ ਨੂੰ ਫਿਲਮ 'ਮਰ ਗਏ ਓਏ ਲੋਕੋ' Mar gaye oye loko ਲੈ ਕੇ ਆ ਰਹੇ ਨੇ । ਇਸ ਫਿਲਮ 'ਚ ਉਨ੍ਹਾਂ ਨੇ 'ਗਿੱਲ ਬਾਈ' ਦਾ ਕਿਰਦਾਰ ਨਿਭਾਇਆ ਹੈ।ਅਸਲ ਜ਼ਿੰਦਗੀ 'ਚ ਬਹੁਤ ਹੀ ਸ਼ਰਮੀਲੇ ਸੁਭਾਅ ਲਈ ਜਾਣੇ ਜਾਂਦੇ ਬਿੰਨੂ ਢਿੱਲੋਂ ਫਿਲਮ 'ਮਰ ਗਏ ਓਏ ਲੋਕੋ' 'ਚ  ਨੈਗੇਟਿਵ ਰੋਲ 'ਚ ਨਜ਼ਰ ਆਉਣਗੇ।ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਖਲਨਾਇਕ ਦੀ ਭੂਮਿਕਾ ਨਾਲ ਹੀ ਕਦਮ ਰੱਖਿਆ ਸੀ ਅਤੇ ਇਸ ਤਰ੍ਹਾਂ ਦੇ ਕਿਰਦਾਰ ਨਿਭਾਉਣੇ ਉਨ੍ਹਾਂ ਨੂੰ ਬੇਹੱਦ ਪਸੰਦ ਵੀ ਹਨ । ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਆਪਣੇ ਫਿਲਮੀ ਕੈਰੀਅਰ ਦੇ ਸ਼ੁਰੂਆਤੀ ਦੌਰ 'ਚ ਉਨ੍ਹਾਂ ਨੇ ਜ਼ਿਆਦਾਤਰ ਖਲਨਾਇਕਾਂ ਦੇ ਕਿਰਦਾਰ ਹੀ ਨਿਭਾਏ ਸਨ । ਪਰ ਸਮੇਂ ਦੇ ਨਾਲ- ਨਾਲ ਉਨ੍ਹਾਂ ਨੂੰ ਕਮੇਡੀ ਰੋਲ ਮਿਲਦੇ ਗਏ ਅਤੇ ਉਹ ਕਮੇਡੀ ਰੋਲ ਕਰਨ ਲੱਗ ਪਏ । ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਉਹ ਨੈਗੇਟਿਵ ਰੋਲ ਕਰਨਾ ਉਨ੍ਹਾਂ ਲਈ ਬਹੁਤ ਅਸਾਨ ਹੈ।ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਦੀ ਅਦਾਕਾਰੀ 'ਚ ਵੰਨ ਸੁਵੰਨਤਾ ਲਿਆਉਂਦੇ ਨੇ ।ਬਿੰਨੂ ਢਿੱਲੋਂ ਇਸ ਫਿਲਮ 'ਚ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਦੇ ਕਿਰਦਾਰ 'ਚ ਨਜ਼ਰ ਆਉਣਗੇ।

https://www.youtube.com/watch?v=LxVZV1pWkSM

ਬਿੰਨੂ ਢਿੱਲੋਂ ਇਸ ਫਿਲਮ mar gaye oye loko ਨੂੰ ਲੈ ਕੇ ਬਹੁਤ 'ਤੇ ਉਤਸ਼ਾਹਿਤ ਨਜ਼ਰ ਆ ਰਹੇ ਨੇ ਅਤੇ ਉਨਾਂ ਨੇ ਯੂ-ਟਿਊਬ 'ਤੇ ਲਾਈਵ ਹੋ ਕੇ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ ਅਤੇ ਫਿਲਮ ਦੇ ਕਨਸੈਪਟ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਫਿਲਮ 'ਚ ਫੁਲ ਆਫ ਫਨ ਹੈ ਅਤੇ ਇਹ ਫਿਲਮ ਸਾਰਾ ਪਰਿਵਾਰ ਇੱਕਠਾ ਬੈਠ ਕੇ ਵੇਖ ਸਕਦਾ ਹੈ ।ਇਸ ਫਿਲਮ 'ਚ ਸਪਨਾ ਪੱਬੀ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ ਜਦਕਿ ਬੀ.ਐੱਨ ਸ਼ਰਮਾ,ਗੁਰਪ੍ਰੀਤ ਘੁੱਗੀ ਵੀ ਨਜ਼ਰ ਆਉਣਗੇ ।ਬਿੰਨੂ ਢਿੱਲੋਂ binnu dhillon ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ 31 ਅਗਸਤ ਨੂੰ ਸਿਨੇਮਾ ਘਰਾਂ 'ਚ ਫਿਲਮ ਵੇਖਣ ਦੀ ਅਪੀਲ ਕੀਤੀ ਹੈ ।

Mar Gaye Oye Loko


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network