ਅਭਿਸ਼ੇਕ ਬੱਚਨ ਦਾ ਚੱਲਿਆ ਸਿੱਕਾ, ਹੋਈ ਜ਼ਬਰਦਸਤ ਵਾਪਸੀ 

Reported by: PTC Punjabi Desk | Edited by: Rupinder Kaler  |  October 31st 2018 08:07 AM |  Updated: October 31st 2018 08:07 AM

ਅਭਿਸ਼ੇਕ ਬੱਚਨ ਦਾ ਚੱਲਿਆ ਸਿੱਕਾ, ਹੋਈ ਜ਼ਬਰਦਸਤ ਵਾਪਸੀ 

ਅਭਿਸ਼ੇਕ ਬੱਚਨ ਦੇ ਫੈਨਸ ਲਈ ਚੰਗੀ ਖਬਰ ਹੈ ਕਿaੁਂਕਿ ਉਹ ਫ਼ਿਲਮ 'ਮਨਮਰਜ਼ੀਆਂ' ਤੋਂ ਬਾਅਦ ਉਹਨਾਂ ਦੀਆਂ ਹੋਰ ਕਈ ਫਿਲਮਾਂ ਵੱਡੇ ਪਰਦੇ 'ਤੇ ਦਿਖਾਈ ਦੇਣ ਵਾਲੀਆਂ ਹਨ । ਫਿਲਮ ਮਨਮਰਜ਼ੀਆਂ ਵਿੱਚ ਅਭਿਸ਼ੇਕ ਦੇ ਨਾਲ ਤਾਪਸੀ ਪਨੂੰ, ਵਿੱਕੀ ਕੌਸ਼ਲ ਨਜ਼ਰ ਆਏ ਸਨ ਤੇ ਤਿੰਨਾਂ ਦੀ ਐਕਟਿੰਗ ਦੀ ਕਾਫੀ ਤਾਰੀਫ ਵੀ ਹੋਈ ਸੀ। ਇਸ ਸਭ ਦੇ ਚਲਦੇ ਇੱਕ ਵਾਰ ਫਿਰ ਅਭਿਸ਼ੇਕ ਬੱਚਨ ਫੌਰਮ 'ਚ ਆ ਗਏ ਹਨ।ਅਭਿਸ਼ੇਕ ਨੇ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਇਸ ਫਿਲਮ ਦੇ ਨਾਂ ਦਾ ਅਜੇ ਐਲਾਨ ਨਹੀਂ ਹੋਇਆ।

ਹੋਰ ਵੇਖੋ :1984 ਦੇ ਸਾਕੇ ‘ਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਖਾਸ ਪੇਸ਼ਕਸ਼ ‘ਕੁਕਨੂਸ’ ਅਤੇ ’47 ਤੋਂ 84 ਹੁਣ ਮੈਂ ਕਿਸ ਨੂੰ ਵਤਨ ਕਹੂੰਗਾ’2018/

https://www.instagram.com/p/BpeGsvqh1U7/?taken-by=masquerade_enigma

ਅਭਿਸ਼ੇਕ ਬੱਚਨ ਅਨੁਰਾਗ ਬਸੁ ਨਾਲ ਕੰਮ ਕਰ ਰਹੇ ਹਨ। ਇਸ ਫਿਲਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਲੰਮੇ ਸਮੇਂ ਤੋਂ ਬਾਅਦ ਪਰਦੇ 'ਤੇ ਵਾਪਸੀ ਕਰ ਰਹੇ ਅਭਿਸ਼ੇਕ ਬੱਚਨ ਕਿਸੇ ਵੀ ਤਰ੍ਹਾਂ ਦੀ ਹੁਣ ਬ੍ਰੇਕ ਨਹੀਂ ਲੈਣਾ ਚਾਹੁੰਦੇ ।

ਹੋਰ ਵੇਖੋ :ਸਟੇਜ ‘ਤੇ ਪਰਫਾਰਮ ਕਰ ਰਹੇ ਬਾਲੀਵੁੱਡ ਗਾਇਕ ਸ਼ਾਨ ‘ਤੇ ਪੱਥਰਬਾਜ਼ੀ,ਵੀਡਿਓ ਵਾਇਰਲ

https://twitter.com/Komal_B94/status/1056558021545988096

ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ 'ਚ ਅਭਿਸ਼ੇਕ ਇੱਕ ਵਾਰ ਫਿਰ ਆਪਣੇ ਹੀ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ । ਅਭਿਸ਼ੇਕ ਦੀਆਂ ਇਹਨਾਂ ਤਸਵੀਰਾਂ ਨੂੰ ਦੇਖਕੇ ਉਨ੍ਹਾਂ ਦੀ ਫ਼ਿਲਮ 'ਯੁਵਾ' ਦੀ ਯਾਦ ਆ ਜਾਂਦੀ ਹੈ ।

ਹੋਰ ਵੇਖੋ :ਗੈਰੀ ਸੰਧੂ ਨੂੰ ਪਸੰਦ ਆਈਆਂ ਵਿਦੇਸ਼ਣਾਂ, ਵੀਡੀਓ ਕੀਤੀ ਸ਼ੇਅਰ

https://twitter.com/SamvitDey18/status/1056631941938610176

ਜਿਸ ਫ਼ਿਲਮ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ ਉਸ ਦੀ ਸ਼ੂਟਿੰਗ ਕੋਲਕਾਤਾ 'ਚ ਚੱਲ ਰਹੀ ਹੈ। ਇਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ  ਕਿ ਅਨੁਰਾਗ ਬਸੁ ਆਪਣੀ ਫ਼ਿਲਮ 'ਲਾਈਫ ਇੰਨ ਮੈਟਰੋ' ਦੇ ਸੀਕੁਅਲ ਦੀ ਤਿਆਰੀ ਕਰ ਰਹੇ ਹਨ। ਇਸ 'ਚ 4 ਕਹਾਣੀਆਂ ਨਾਲ 4 ਜੋੜੇ ਨਜ਼ਰ ਆਉਣਗੇ। ਹੁਣ ਦੇਖਦੇ ਹਾਂ ਕਿ ਕੀ ਇਹੀ ਅਨੁਰਾਗ ਦੀ 'ਲਾਈਫ ਇੰਨ ਮੈਟਰੋ' ਫ਼ਿਲਮ ਹੈ ਜਾਂ ਇਸ ਤੋਂ ਇਲਾਵਾ ਇਹ ਕੋਈ ਹੋਰ ਫ਼ਿਲਮ ਲੈ ਕੇ ਆ ਰਹੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network