ਮਹਿਲਾਵਾਂ ਦੇ ਸ਼ੌਂਕ ਪੂਰੇ ਕਰਨ ਦੀ ਗੱਲ ਕਰਦਾ ਗੀਤ 'ਆਟੇ ਦੀ ਚਿੜੀ' ਹੋਇਆ ਰਿਲੀਜ਼

Reported by: PTC Punjabi Desk | Edited by: Rajan Sharma  |  October 15th 2018 07:26 AM |  Updated: October 15th 2018 07:26 AM

ਮਹਿਲਾਵਾਂ ਦੇ ਸ਼ੌਂਕ ਪੂਰੇ ਕਰਨ ਦੀ ਗੱਲ ਕਰਦਾ ਗੀਤ 'ਆਟੇ ਦੀ ਚਿੜੀ' ਹੋਇਆ ਰਿਲੀਜ਼

ਜਲਦ ਹੀ ਬਾਕਸ-ਆਫ਼ਿਸ ਤੇ ਧਮਾਲਾਂ ਪਾਉਣ ਆ ਰਹੀ ਫ਼ਿਲਮ "ਆਟੇ ਦੀ ਚਿੜੀ" aate di chidi  ਦਾ ਟਾਈਟਲ ਗੀਤ ਰਿਲੀਜ਼ ਹੋ ਚੁੱਕਾ ਹੈ| ਗੀਤ "ਆਟੇ ਦੀ ਚਿੜੀ" ਨਿਰਮਾਤਾਵਾਂ ਦੁਆਰਾ ਇਕ ਲਾਈਵ ਸ਼ੋਅ 'ਗੱਬਰੂ ਨੇਸ਼ਨ', ਜੋ ਮੋਹਾਲੀ ਦੇ ਵੀ. ਆਰ. ਪੰਜਾਬ ਮਾਲ 'ਚ ਰਿਲੀਜ਼ ਕੀਤਾ। ਗਾਇਕ ਮਾਨਕੀਰਤ ਪੰਨੂ ਦੁਆਰਾ ਇਸ ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਗਿਆ ਹੈ| ਇਸਦੇ ਬੇਹੱਦ ਖ਼ੂਬਸੂਰਤ ਬੋਲ ਗੀਤਕਾਰ ਕਪਤਾਨ ਦੁਆਰਾ ਲਿਖੇ ਗਏ ਹਨ| ਜੋ ਕਿ ਹਰ ਕੁੜੀ ਅਤੇ ਔਰਤ ਵਲੋਂ ਆਖੇ ਗਏ ਹੋਣ, ਜਿਹੜੇ ਸਮਾਜ 'ਚ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜਿਊਣਾ ਚਾਹੁੰਦੀਆਂ ਹਨ। ਇਸ ਗੀਤ ਵਿਚ ਫ਼ਿਲਮ ਮੁੱਖ ਅਦਾਕਾਰਾ ਨੀਰੂ ਬਾਜਵਾ neeru bajwa ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ| ਫ਼ਿਲਮ ਦਾ ਇਹ ਗੀਤ ਸੋਸ਼ਲ ਮੀਡਿਆ ਤੇ ਕਾਫ਼ੀ ਟਰੈਂਡ ਕਰ ਰਿਹਾ ਹੈ|

https://www.youtube.com/watch?v=-YRlKFZ2Mp8

ਗੱਲ ਫ਼ਿਲਮ ਦੀ ਕਰੀਏ ਤਾਂ ਫ਼ਿਲਮ aate di chidi ਦਾ ਟ੍ਰੇਲਰ ਪਹਿਲਾ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ਫੈਨਸ ਦੁਆਰਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ| ਨੀਰੂ ਬਾਜਵਾ neeru bajwa ਅਤੇ ਅੰਮ੍ਰਿਤ ਮਾਨ  ਤੋਂ ਇਲਾਵਾ ਇਸ ਵਿੱਚ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਅਨਮੋਲ ਵਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ ਅਤੇ ਸਰਦਾਰ ਸੋਹੀ ਵੀ ਆਪਣੀ ਅਦਾਕਾਰੀ ਨੂੰ ਪੇਸ਼ ਕਰਦੇ ਨਜ਼ਰ ਆਉਣਗੇ|

Aate Di Chidi

ਇਹ ਇਕ ਕਾਮੇਡੀ ਫਿਲਮ ਹੈ ਅਤੇ ਇਹ ਪੰਜਾਬ ਦੇ ਮੁੱਦਿਆਂ ਨੂੰ ਹਾਸੇਪੂਰਨ ਤਰੀਕੇ ਨਾਲ ਦਿਖਾ ਕੇ ਦਰਸ਼ਕਾਂ ਨੂੰ ਪਸੰਦ ਆਉਣ ਦੀ ਉੱਮੀਦ ਹੈ|ਫ਼ਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਹਨ | ਇਹ ਫ਼ਿਲਮ ਪੰਜਾਬ ਅਤੇ ਕੈਨੇਡਾ ਵਿਚ ਸ਼ੂਟ ਕੀਤੀ ਗਈ ਹੈ| ਫ਼ਿਲਮ 19 ਅਕਤੂਬਰ ਨੂੰ ਦੁਸ਼ਹਿਰੇ ਵਾਲ਼ੇ ਦਿਨ ਰਿਲੀਜ਼ ਹੋਣ ਜਾ ਰਹੀ ਹੈ|


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network